ਦੀਦਾਰ-ਏ-ਯਾਰ ਨਜ਼ਰ ਦੇ

ਦੀਦਾਰ-ਏ-ਯਾਰ ਨਜ਼ਰ ਦੇ
ਰੋਸ਼ਨ ਚਿਰਾਗ ਕਰ ਗਿਆ
ਦਿਲ ਦੇ ਮਹਿਲ ਚ ਅੱਜ ਕੋਈ
ਇਸ਼ਕੇ ਦੀ ਲਾਟ ਧਰ ਗਿਆ

ਪ੍ਰੀਤਾਂ ਦੀ ਮਅ ਛਲਕ ਰਹੀ
ਛਾਇਆ ਖੁਮਾਰ-ਏ-ਯਾਰ ਹੈ
ਇਸ਼ਕੇ ਸੁਰਾਹੀ ਚੋਂ ਕੋਈ
ਰੂਹਾਂ ਦੇ ਪਿਆਲੇ ਭਰ ਗਿਆ

ਮਚਦੀ ਅਗਨ ਹੈ ਤਨ ਬਦਨ
ਬਸ ਉਹਦੇ ਹੀ ਦੀਦਾਰ ਨੂੰ
ਖੁਦ ਆਪ ਹੋ ਕੇ ਰੂਬਰੂ
ਅਜ਼ਲਾਂ ਦੀ ਪੀੜ ਉਹ ਹਰ ਗਿਆ

ਵਸਲਾਂ ਦੀ ਵਾਦੀਆਂ ਚ ਨੇ
ਚਸ਼ਮੇਂ ਸੁਕੂਨ ਵਿਹ ਰਹੇ
ਅਮ੍ਰਿਤ ਵਰਸਦਾ ਪਿਆਰ ਦਾ
ਹਿਜਰਾਂ ਦਾ ਪਿੰਡਾ ਠਰ ਗਿਆ….SONIA BHARTI