ਦੁਲਹਨ

ਸੁਹਾਗ ਰਾਤ ਨੂੰ ਦੁਲਹੇ ਨੇ ਦੁਲਹਨ ਨੂੰ ਆਪਣੀਆਂ ਬਾਹਾਂ ਵਿੱਚ ਲੈਂਦਿਆਂ ਕਿਹਾ, ‘‘ਅੱਜ ਤੋਂ ਤੂੰ ਮੇਰੀ ਪ੍ਰੇਰਣਾ, ਮੇਰੀ ਸਾਧਨਾ ਤੇ ਮੇਰੀ ਆਸ਼ਾ ਏਂ।”

ਇਹ ਸੁਣ ਕੇ ਦੁਲਹਨ ਇਕ ਪਲ ਲਈ ਚੌਂਕ ਗਈ। ਫਿਰ ਬੋਲੀ, ‘‘ਅੱਜ ਤੋਂ ਤੁਸੀਂ ਮੇਰੇ ਰਾਕੇਸ਼, ਮੇਰੇ ਰਾਜੇਸ਼, ਮੇਰੇ ਅਸ਼ੋਕ ਤੇ ਮੇਰੇ ਅਮਨ ਹੋ।”