ਧੀਆਂ ਵਿਆਹ ਦਿਤੀਆਂ

ਧੀਆਂ ਵਿਆਹ ਦਿਤੀਆਂ
ਫਰਜ਼ ਪੂਰਾ ਹੋ ਗਿਆ ????? ਕਦੇ ਦੇਖਿਆ ਧੀ ਦੀ ਮੁਸਕਾਨ ਦੇ ਪਿਛੇ ਦਾ ਦਰਦ ?
ਕਦੇ ਸੁਣੀ ਆ ਧੀ ਦੀ ਅਨਕਹੀ ਸ਼ਿਕਾਯਤ ?
ਕਦੇ ਸੁਣੀ ਆ ਧੀ ਦੇ ਹੋਉਕਿਆਂ ਦੀ ਚੀਕ ?
ਕਦੇ ਦੇਖੀ ਧੀ ਦੀ ਤੁਹਾਡੀਆਂ ਅਖਾਂ ਤੋ ਓਹਲੇ ਹੁੰਦੀ ਦੁਰਗਤੀ ?
ਕਦੇ ਕੋਸ਼ਿਸ਼ ਕੀਤੀ ਦੇਖਣ ਦੀ ਕਿ ਧੀ ਤੁਹਾਡੇ ਸਾਹਮਣੇ ਆਉਣ ਤੋ ਪਹਿਲਾਂ ਮੂੰਹ
ਕਿਊ ਧੋ ਕੇ ਆਉਂਦੀ ? ਕਦੇ ਸੁਣੀ ਆ ਧੀ ਦੀਆਂ ਅਧੀ ਰਾਤ ਨੂੰ ਸਿਰਹਾਣੇ ਵਿਚ ਮੂੰਹ ਦੇ ਕੇ ਸਿਸਕੀਆਂ ?
ਕਦੇ ਸੁਣੀ ਆ ਧੀ ਦੀਆਂ ਅਰਦਾਸਾਂ ਵਿਚ ਫਿਰ ਵੀ ਤੁਹਾਡੇ ਸੁਖ-ਸ਼ਾਂਤੀ ਲੈ
ਅਰਦਾਸ ?
ਤੁਸੀਂ ਜਿਵੇਂ ਤੋਰ ਦਿਤੀਆਂ ਤੁਰ ਗਈਆਂ ਚੁਪ ਕਰਕੇ ……
ਤੁਹਾਡੀ ਖੁਸ਼ੀ ਨੂੰ , ਤੁਹਾਡੇ ਕੀਤੇ ਫੈਸਲਿਆਂ ਨੂੰ
ਸਿਰ-ਮਥੇ ਕਬੂਲ ਵੀ ਕਰਦੀਆਂ ਤੇ ਨਿਭਾਉਂਦੀਆਂ ਵੀ ਨੇ ….. ਜ਼ਮੀਰ ਮਰੇ ਇਨਸਾਨੋ ਜਾਗੋ
ਆਪਣੇ ਢਿਡ ਤੋ ਜਮੀਆਂ ਦੀ ਵਿਆਹ ਤੋ ਬਾਦ ਵੀ ਸਾਰ ਲੈਂਦੇ ਰਿਹਾ ਕਰੋ …..
ਮਰ-ਜਾਣੀਆਂ ਮਰਦੇ ਦਮ ਤਕ ਤੁਹਾਡੀ ਸੁਖ ਮੰਗਦੀਆਂ ਰੇਹਦੀਆਂ ਨੇ ………
ਕਦੇ ਇਕਲੇ ਬੈਠ ਕੇ ਸੁਣੋ ਧੀ ਦਾ ਜੋ ਅਣਕਿਹਾ ਰਹ ਗਿਆ ….
ਕਦੇ ਸਾਰ ਵੀ ਲਾਓ ਉਸ ਆਵਦੇ ਉਸ ਫੈਸਲੇ ਦੀ
ਜੋ ਧੀਆਂ ਨਿਭਾ ਰਹੀਆਂ ਹੁੰਦੀਆਂ ਨੇ ਧੀਆਂ ਵਿਆਹ ਕੇ ਵਿਸਾਰੋ ਨਾ
ਤੁਹਾਡੀਆਂ ਹੀ ਆਂਦਰਾਂ ਦਾ ਹਿੱਸਾ ਨੇ ਓਹ ਵੀ
ਭੁਲੋ ਨਾ …….ਭੁਲੋ ਨਾ …!  ( ਮਨਜਿੰਦਰ ਉਦੋਕੇ )