ਨਵੀਂ ਰੁਬਾਈ (ਧੀਆਂ ਦੇ ਨਾਂ)

ਇਹ ਉਹ ਚਿਣਗ ਹੈ
ਜੋ ਕਦੇ ਭਾਂਬੜ ਬਣ ਕੇ ਜਲ ਉੱਠੇਗੀ
ਇਹ ਹੋਂਦ ਉਸ ਲੋ ਦੀ ਹੈ
ਜੋ ਕਦੇ ਚਾਨਣ ਕਰ ਉੱਠੇਗੀ !
ਪੀੜਾਂ ਦੇ ਇਸ ਮਾਰੂਥਲ ‘ਚੋਂ
ਇਹ ਡਾਚੀ ਜਦ ਲੰਘ ਜਾਵੇਗਾ
ਨਖਿਲਸਤਾਨ ਦੀ ਧਰਤੀ
ਉਸਨੂੰ ਸਜਦਾ ਕਰ ਉੱਠੇਗੀ !

-ਅਮਨਦੀਪ ਸਿੰਘ