ਨਾਂ

ਸਦਰਾਂ ਦਿਲ ਦੀਆਂ ਦਿਲ ਵਿਚ ਕਿੰਨਾ ਚਿਰ ਦੱਬ ਲੈਂਦੇ
ਹੱਥ ਕਲਮ ਕੀ ਲੱਗੀ ਸਭ ਬਿਆਨ ਕਰ ਦਿੱਤਾ
ਉਹਨਾਂ ਪੁੱਛਿਆ ਜਦ ਹਾਲ,ਮੈਂ ਵੀ ਕਹਿ ਦਿੱਤਾ ਠੀਕ ਹਾਂ
ਪਰ ਅੱਖ ਚੰਦਰੀ ਨੇ ਸਭ ਜੁਬਾਨ ਕਰ ਦਿੱਤਾ
ਇਸ਼ਕ ਚ ਜੀਹਦੇ ਹੱਥੋ ਹਾਰੇ ਸੀ ਦਿਲ ਇਹ
ਉਹ ਨਾਮ ਦੁਨੀਆਂ ਲਈ ਗੁਮਨਾਮ ਕਰ ਦਿੱਤਾ
ਅੱਖ ਡੁਲੀ ਤੇ ਕਿਸੇ ਨਾ ਕਦਰ ਪਾਈ
ਹੰਝੂ ਇੰਨਾ ਕੁ ਦਮਨ ਦਾ ਆਮ ਕਰ ਦਿੱਤਾ