ਨਿਕੀ ਜੇਹੀ ਕੁੜੀ

ਸੋਚੇਆ ਕੁਜ ਅੱਜ ਲਿਖ ਲਈਏ…
ਆਪਾ ਫੇਰ ਚੁੱਕ ਲਈ ਕਾਪੀ ..
ਤੋੜ ਮੋੜ ਕੇ ਲਾਇਨਾ ਨੂ ..
ਹਾਲ ਲਿਖਣ ਲੱਗ ਗਿਆ ਪਾਪੀ…
ਨਿਕੀ ਜੇਹੀ ਕੁੜੀ,,ਲੁਕੇ ਹੋਏ ਹਾਸੇ ਦੀ ਪੁੜੀ..
ਚੁਕ ਪਨੀਰੀ ਝੋਨਾ ਲਾਈ ਜਾਂਦੀ ਸੀ…
ਕਿੱਦਾ ਮੇਹਨਤ ਕਰ ਰੋਟੀ ਖਾਈ ਦੀ,,,
ਸਬਕ ਸਿਖਾਈ ਜਾਂਦੀ ਸੀ…
ਪੈਰ ਪੁੱਟੇਆ ਡਿਗ ਪਈ ਵਿਚ ਗਾਰੇ ਦੇ,,,
ਲਿੱਟ ਮਿੱਟੀ ਵਿਚ ਓਹ ਉਚੀ-ਉਚੀ ਹੱਸਣ ਲੱਗੀ..
ਕਿੱਦਾ ਖੁਸ਼ ਰਹੀਦਾ ਹਰ ਇਕ ਪਲ,,,
ਓਹ ਬਿਨ ਬੋਲੇ ਹੀ ਦੱਸਣ ਲੱਗੀ …
ਦੁਪੇਹਰ ਦਾ ਫਿਰ ਵੇਲਾ ਹੋ ਗਿਆ…
ਰੋਟੀ ਖਾਣ ਨੂ ਆ ਗਏ ਸਾਰੇ…
ਬੈਠ ਜਮੀਨ ਤੇ ਆਚਾਰ ਨਾਲ ਰੋਟੀ ਸੀ ਖਾ ਰਹੇ ਸਾਰੇ…
ਓਸ ਬਚੀ ਨੂ ਮੈ ਕੋਲ ਬੁਲਾਇਆ…
ਕੱਡ ਖੁਦ ਦਾ ਟਿਫ਼ਿਨ ਝੋਲੇ ਵਿਚੋ…
ਇਕ ਕੋਲੀ ਸਬਜੀ ਦੂਜੀ ਕੋਲੀ ਦਹੀ ਮੈ ਪਾਇਆ..
ਮੇਰੇ ਵੱਲ ਦੇਖ ਕੇ ਓਹ ਮੁਸਕਰਾਈ,,,
ਤੇ ਚੇਹਰੇ ਤੇ ਨੂਰ ਸੀ ਆਇਆ….
ਕੱਲੇਆ ਖਾਣ ਵਜਾਏ ਓਸ ਨੇ ,,,
ਚੁੱਕ ਕੋਲੀ ਖੁਦ ਦੇ ਮੰਮੀ ਡੈਡੀ ਅੱਗੇ ਧਰ ਦਿਤੀ…
“ਵੰਡ ਛਕੋ” ਦੇ ਹੁਕਮ ਦੀ ਤਾਮੀਲ ਪੂਰੀ ਕਰ ਦਿਤੀ…
ਕਿੱਦਾ ਖੁਸ਼ ਰਹਨਾ ਹਰ ਇਕ ਪਲ ,
ਕਿੱਦਾ ਮੰਨਨੇ ਓਸ ਸਤਗੁਰ ਦੇ ਭਾਣੇ…
ਜਿੰਦਗੀ ਜਿਓਣ ਦੀ ਇਹ ਸਮਜ…
ਓਸ ਬੱਚੀ ਨੇ “ਜੱਗੀ” ਦੇ ਅਕਲ ਟਿਕਾਣੇ ਧਰ ਦਿਤੀ..
ਓਸ ਬੱਚੀ ਨੇ “ਜੱਗੀ” ਦੇ ਅਕਲ ਟਿਕਾਣੇ ਧਰ ਦਿਤੀ…..

ਜਗਮੀਤ ਸਿੰਘ ਹਠੂਰ
98033-02527