ਨਿੱਕੀ ਜਿਹੀ ਕੁੜੀ

ਇਕ ਨਿੱਕੀ ਜਿਹੀ ਕੁੜੀ ਮਿਲੀ
ਇਕ ਹੱਥ ਕੌਲੀ ਇਕ ਹੱਥ ਲਿਫਾਫਾ ਸੀ
ਪੈਰੀ ਨਾ ਸੀ ਜੁੱਤੀ ਉਹਦੇ
ਗਲ ਪਾਇਆ ਟੁੱਕਿਆਂ ਇਕ ਸਾਫਾ ਸੀ
ਕਹਿਰਾਂ ਦੀ ਸੀ ਗਰਮੀ ਵਰਦੀ
ਮਈ ਜੂਨ ਦਾ ਚਲਦਾ ਦੌਰ ਸੀ
ਹਲਕੀ ਜੇਹੀ ਉਹਨੇ ਮੇਰੀ ਚੁੰਨੀ ਖਿੱਚੀ
ਤਾਂਹੀਉ ਮੈਂ ਵੀ ਕੀਤਾ ਥੋੜ੍ਹਾ ਗੌਰ ਸੀ ।।
ਕਹਿੰਦੀ,ਸੋਹਣੀ ਕੁੜੀਏ ਤੂੰ ਰੱਜ ਕੇ
ਸੋਹਣਾ ਮਿਲ ਜਾਣਾ ਤੈਨੂੰ ਵਰ ਵੀ
ਸਵੇਰ ਦਾ ਨਾ ਕੁੱਝ ਖਾਂਦਾ ਮੈਂ
ਕੁਝ ਲੈਕੇ ਜਾਣਾ ਘਰ ਵੀ
10 ਰੁਪਏ ਤੂੰ ਦੇਂਦੇ ਮੈਨੂੰ ਜਾਂ ਕਿਤੋਂ ਕੁਝ ਖਵਾ ਦੇ
ਇਕ ਕੁਲਚਾ ਜਾਂ ਇਕ ਰੋਟੀ
ਸਾਹਮਣੀ ਦੁਕਾਨ ਤੋਂ ਮੈਨੂੰ ਦਵਾ ਦੇ ।।
ਮੈਂ ਵੀ ਖੜ੍ਹੀ ਸੁਣਦੀ ਰਹੀ
ਬੱਸ ਦੀ ਕਰਦੀ wait ਸੀ
ਭਾਂਵੇ ਗੱਲ ਉਹਦੀ ਨਾ ਸੁਣਦੀ
ਜੇ ਕਿਤੇ ਜਾਣ ਨੂੰ ਹੋ ਰਹੀ ਹੁੰਦੀ late ਸੀ
ਦੋ ਤਿੰਨ ਵਾਰ ਉਹਨੂੰ
ਉਪਰੋ ਨੀਚੇ ਤੱਕ ਦੇਖਿਆ ਸੀ
ਉਹਨੇ ਵੀ ਪੈਸੇ ਲਈ
ਕਈ ਵਾਰ ਮੱਥਾ ਮੈਨੂੰ ਟੇਕਿਆ ਸੀ ।।
ਆਖਰ ਸਾਹਮਣੀ ਦੁਕਾਨ ਤੋਂ
ਮੈਂ ਰੋਟੀ ਉਸਨੂੰ ਦਵਾ ਦਿੱਤੀ
ਬਹਿ ਕੇ ਮੇਰੇ ਕੋਲ ਹੀ
ਉਹਨੇ ਬੁਰਕੀ ਮੂੰਹ ਵਿੱਚ ਪਾ ਲਿੱਤੀ
ਮੈਂ ਖੜ੍ਹੀ ਵੇਖੀ ਜਾਵਾਂ ਉਹਨੂੰ
ਖਾ ਰੋਟੀ ਮੁੱਖ ਤੇ ਆਇਆ ਉਹਦੇ ਜੋ ਨੂਰ ਸੀ
ਜੇ ਜੰਮੀ ਹੁੰਦੀ ਕੋਈ ਉੱਚੇ ਘਰ
ਨਾ ਹੋਣਾ ਇੰਨਾ ਮਜਬੂਰ ਸੀ
ਨੈਣ ਨਕਸ਼ ਸੀ ਰੱਜ ਕੇ ਸੋਹਣੇ
ਅੱਖਾਂ ਵਿਚ ਵੱਖਰਾ ਸਰੂਰ ਸੀ
ਜੰਮੀ ਸੀ ਬਸ ਗਰੀਬੜੀ ਦੇ ਘਰ
ਇੰਨਾ ਕੁ ਉਹਦਾ ਕਸੂਰ ਸੀ ।।
ਖਾ ਕੇ ਇੱਕ ਰੋਟੀ ਉਹ ਨੇ
ਇਕ ਰੋਟੀ ਲਿਫਾਫੇ ਦੇ ਨਾਲ ਕੱਜੀ ਸੀ
ਬੁੱਲ੍ਹਾਂ ਤੇ ਸੀ ਹਾਸਾ ਉਸਦੇ
ਜਦ ਉਹ ਬਾਹਰ ਵੱਲ ਨੂੰ ਭੱਜੀ ਸੀ
ਜਾਂਦੇ ਇਕ ਵਾਰ ਨਾ ਮੁੜ ਵੇਖਿਆ
“ਦਮਨ” ਨੂੰ ਸੋਚਾਂ ਦੇ ਵਿੱਚ ਸੀ ਪਾ ਗਈ
ਦੋ ਰੋਟੀਆ ਵਿੱਚੋ ਵੀ ਇੱਕ ਮਰਜਾਣੀ
ਖੌਰੇ ਕੀਹਦੇ ਲਈ ਲੁਕਾ ਗਈ
ਗਰੀਬ ਸੀ ਭਾਂਵੇ ਕਿਸਮਤ ਤੋਂ
ਦਿਲ ਰਾਣੀਆਂ ਤੋਂ ਵੱਡਾ ਦਿਖਾ ਗਈ
ਬਹੁਤ ਚਿਰ ਸੀ ਹੋ ਗਿਆ ਲਿਖੇ ਨੂੰ
ਮੇਰੀ ਕਲਮ ਤੋਂ ਇਕ ਹੋਰ ਕਿੱਸਾ ਲਿਖਵਾ ਗਈ ।।