ਪਰ ਪਤਾ ਨਹੀ ਕਿ ਰਿਸ਼ਤਾ ਏ

ਸੱਭ ਰਿਸ਼ਤੇ ਮੇਰੇ ਹੋਲੀ ਹੋਲੀ ਦੂਰ ਗਏ..
ਸਾਡਾ ਸੀ ਕੋਈ ਦੋਸ਼ ਜ਼ਾ ਸੱਭ ਮੱਝਬੂਰ ਹੋ ਗਏ..
ਹੁਣ ਦਿਲ ਦੇ ਵਿਹੜੇ ਆ ਕੇ ਕੋਈ ਢੁੱਕਦਾ ਵੀ ਨਹੀ..
ਪਰ ਪਤਾ ਨਹੀ ਕਿ ਰਿਸ਼ਤਾ ਏ..
ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..||
,
ਜਿਹਨਾਂ ਤੇ ਸੀ ਮਾਨ ਉਹ ਵੀ ਛੱਡ ਗਏ..
ਚਾਵਾਂ ਸਾਡਿਆਂ ਦਾ ਬੂਟਾ ਜੜੋ ਫੱੜ ਕੱਢ ਗਏ..
ਯਾਦਾ ਦਾ ਰੋਜ਼ ਪੁੰਗਰਦਾ ਇੱਕ ਇੱਕ ਪੱਤਾ ਹਜੇ ਸੁਕਦਾ ਵੀ ਨਹੀ..
ਪਰ ਪਤਾ ਨਹੀ ਕਿ ਰਿਸ਼ਤਾ ਏ..
ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..||
,
ਚੂਰੀ ਚ ਪਾ ਕੇ ਸਾਨੂੰ ਜ਼ਹਿਰ ਉਹ ਖਵਾ ਗਏ..
ਪਹਿਲਾਂ ਅੱਖਾਂ ਤੇ ਬਿਠਾਇਆ ਫਿਰ ਮਿੱਟੀ ਚ ਰੂਲਾ ਗਏ..
ਉਸਨੂੰ ਸੱਜਦਾ ਕਰ ਥੱਕ ਚੁਕਾ ਸਿਰ….
ਕਿਸੇ ਹੋਰ ਅੱਗੇ ਹੁਣ ਝੁੱਕਦਾ ਵੀ ਨਹੀ…
ਪਰ ਪਤਾ ਨਹੀ ਕਿ ਰਿਸ਼ਤਾ ਏ..
ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..||
,
ਖੱਤਾਂ ਚ ਲਿਖ ਸਾਨੂੰ ਉਹ ਝੂਠ ਕਹਿ ਗਏ..
ਖੁਦ ਬਣ ਗਏ ਪੱਵਿਤਰ ਤੇ ਸਾਨੂੰ ਜੂਠ ਕਹਿ ਗਏ…
ਯਾਦਾਂ ਦੀ ਧੂੰਨੀ ਚ ਧੁੱਖ ਰਿਹਾ ਦਿਲ ਫੁੱਕਦਾ ਵੀ ਨਹੀ..
ਪਰ ਪਤਾ ਨਹੀ ਕਿ ਰਿਸ਼ਤਾ ਏ..
ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..||
,
ਉਸ ਨੂੰ ਹੁਣ ਪਾਉਣ ਦਾ ਖਿਆਲ ਦਿਲੋ ਹੀ ਕੱਢਤਾ..
“ਪ੍ਰਿੰਸ” ਉਹਦੇ ਲਈ ਬੋਲਣਾ ਤੇ ਲਿਖਣਾ ਵੀ ਛੱਡਤਾ…
ਹੱਥ ਰੁਕਦਾ ਨਹੀ, ਭੈੜਾ ਦਿਲ ਮੰਨਦਾ ਵੀ ਨਹੀ..
ਪਤਾ ਨਹੀ ਕਿ ਰਿਸ਼ਤਾ ਏ…
ਅੱਖ ਦਾ ਹੰਝੂਆਂ ਨਾਲ ਜਿਹੜਾ ਮੁਕਦਾ ਹੀ ਨਹੀ..