ਪਾਗਲ

ਇਕ ਦਿਨ ਦੀਪਕ ਨੂੰ ਦਫਤਰ ਤੋਂ ਘਰ ਮੁੜਨ ‘ਚ ਕਾਫੀ ਦੇਰ ਹੋ ਗਈ।
ਘਰ ਆ ਕੇ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਦੀਪਕ ਨੂੰ ਦੇਖਦਿਆਂ ਹੀ ਪਤਨੀ ਉਸ ‘ਤੇ ਵਰ੍ਹ ਕੇ ਬੋਲੀ, ‘‘ਆਖਰ ਇੰਨੀ ਦੇਰ ਕਿਥੇ ਲਾ ਦਿੱਤੀ? ਤੁਹਾਨੂੰ ਮੇਰਾ ਖਿਆਲ ਹੈ ਕਿ ਨਹੀਂ?”
ਦੀਪਕ, ‘‘ਇਸ ਵਿੱਚ ਖਿਆਲ ਵਾਲੀ ਕਿਹੜੀ ਗੱਲ ਹੋ ਗਈ? ਕੀ ਅੱਜ ਤੋਂ ਪਹਿਲਾਂ ਮੈਨੂੰ ਕਦੇ ਦੇਰ ਨਹੀਂ ਹੋਈ?”
ਪਤਨੀ, ‘‘ਉਹ ਗੱਲ ਹੋਰ ਹੈ, ਅੱਜ ਗੁਆਂਢੀ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਇਕ ਪਾਗਲ ਜਿਹਾ ਬੰਦਾ ਲੋਕਲ ਟ੍ਰੇਨ ਦੇ ਥੱਲੇ ਆ ਕੇ ਮਰ ਗਿਆ। ਤੁਹਾਨੂੰ ਨਹੀਂ ਪਤਾ, ਉਸ ਵੇਲੇ ਤੋਂ ਮੇਰੇ ‘ਤੇ ਕੀ ਬੀਤ ਰਹੀ ਸੀ?”