ਪਿੱਪਲ ਵਾਜਾਂ ਮਾਰਦਾ

ਇਹ ਯਾਦਾਂ ਪੰਜਾਬ ਦੀਆਂ

ਗੱਲਾਂ ਪਾਣੀਏ ਚਨਾਬ ਦੀਆਂ

ਬਾਗੀ ਕਲੀਆਂ ਗੁਲਾਬ ਦੀਆਂ

ਨਹੀ ਰੀਸਾਂ ਮੇਰੇ ਪੰਜਾਬ ਦੀਆਂ

ਗਿੱਧੇ ਪਾ ਲਓ ਕੁੜੀਓ , ਪੀਘਾਂ ਪਾ ਲੋ ਕੁੜੀਓ

ਨੀ ਪਿੱਪਲ ਵਾਜਾਂ ਮਾਰਦਾ ,ਨੀ ਪਿੱਪਲ ਵਾਜਾਂ ਮਾਰਦਾ

ਸੋਹਣੀਆਂ ਸੁਨੱਖੀਆਂ ਪੰਜਾਬਣਾ ਨੂੰ

ਚੁੱਕ ਚੁੱਕ ਅੱਡੀਆਂ ਨਿਹਾਰਦਾ

ਗਿੱਧੇ ਪਾ ਲਓ ਕੁੜੀਓ ,ਪੀਘਾਂ ਪਾ ਲਓ ਕੁੜੀਓ…………….

ਕਈਆਂ ਦੇ ਚੰਨਾਂ ਪ੍ਰਦੇਸ ਡੇਰੇ ਲਾਏ ਨੇ

ਕਈਆਂ ਦੇ ਚੰਨ ਆਪੇ ਸੋਹਰੀ ਘਰ ਆਏ ਨੇ

ਫੁੱਲਾਂ ਉਤੇ ਭੰਵਰੇ ਇਹ ਵੇਖ ਵੇਖ ਹੱਸਦੇ

ਕੁੜੀਆਂ ਪੰਜਾਬਣਾਂ ਦੇ ਚਾਅ ਕਿਵੇਂ ਨੱਚਦੇ

ਸਾਉਣ ਦਾ ਮਹੀਨਾ ਗੱਲਾਂ ਪੂੜਿਆਂ ਤੇ ਖੀਰਾਂ ਦੀਆਂ

ਪੀਘਾਂ ਪਾ ਲਓ ਕੁੜੀਓ ਗਿੱਧੇ ਪਾ ਲਓ ਕੁੜੀਓ

ਨੀ ਪਿੱਪਲ ਵਾਜਾਂ ਮਾਰਦਾ ,ਨੀ ਪਿੱਪਲ………………………..

ਸੋਹਣੇ ਸੋਹਣੇ ਸੂਟ ,ਹੱਥੀ ਮਹਿੰਦੀਆਂ ਵੀ ਲਾਈਆਂ ਨੇ

ਹੋ ਕੇ ਸਭ ਕੱਠੀਆਂ ਮਨਾਉਣ ਤੀਆਂ ਆਈਆਂ ਨੇ

ਧੀਆਂ ਏਹ ਸੁਨੱਖੀਆਂ ਪੰਜਾਬ ਦੀਆਂ ਜਾਈਆਂ ਨੇ

ਕੱਡ ਕੱਡ ਟੌਹਰਾਂ ਅੱਜ ਮੇਲੇ ਵਿਚ ਆਈਆਂ ਨੇ

ਕਰਦੇ ਨੇ ਪੱਤੇ ਗੱਲਾਂ ਰਾਂਝਿਆਂ ਤੇ ਹੀਰਾਂ ਦੀਆਂ

ਪੀਘਾਂ ਪਾ ਲੋ ਕੁੜੀਓ ਗਿੱਧੇ ਪਾ ਲਓ ਕੁੜੀਓ

ਨੀ ਪਿੱਪਲ ਵਾਜਾ ਮਾਰਦਾ ਨੀ ਪਿੱਪਲ ਵਾਜਾ ਮਾਰਦਾ……………………….

ਕੁਲਵੰਤ ਨੂੰ ਵੀ ਯਾਦ ਆਇਆਂ ਅਪਣਾ ਓਹ ਵੇਲ੍ਹਾਂ ਨੀ

ਗੁੰਮ ਤੇ ਖਜੂਰਾਂ ਲੱਡੂ ਖਾਣ ਦਾ ਓਹ ਮੇਲਾ ਨੀ

ਅੱਜ ਟਿੱਬੇ ਉਤੇ ਮਾਏ ਮਨਾਉਣ ਸਾਂਵੇਂ ਜਾਣਾ ਨੀ

ਨੱਚ ਨੱਚ ਅੱਜ ਅਸਾਂ ਅੰਬਰ ਨਚਾਉਣਾ ਨੀ

ਦੁਨੀਆਂ ਤੋ ਸੋਹਣਾ ਗੱਲਾਂ ਚਾਰੇ ਪਾਸੇ ਨੇ ਪੰਜਾਬ ਦੀਆਂ

ਗਿੱਧੇ ਪਾ ਲਓ ਕੁੜੀਓ ਪੀਘਾਂ ਪਾ ਲਓ ਕੁੜੀਓ

ਨੀ ਪਿੱਪਲ ਵਾਜਾਂ ਮਾਰਦਾ ਨੀ ਪਿੱਪਲ ਵਾਜਾਂ ਮਾਰਦਾ

ਗਿੱਧੇ ਪਾ ਲਓ ਕੁੜੀਓ ਰੀਜ਼ਾਂ ਲਾ ਲਓ ਕੁੜੀਓ

– ਕੁਲਵੰਤ ਕੋਰ ਚੰਨ ਜੰਮੂ