ਪੰਜਾਬੀ ਗਜ਼ਲ

ਪਲਕਾਂ ਤੇ ਟਿਕੇ ਜੋ ਅੱਥਰੂ ਤੂੰ ਅਜੇ ਸਜਾ ਕੇ ਰੱਖ
ਸੱਜਰੇ ਬੜੇ ਨੇ ਜ਼ਖ਼ਮ ਇਹ ਤੂੰ ਅੱਜੇ ਲੁਕਾ ਕੇ ਰੱਖ

ਮੁਠੀ ਚਿ ਨਮੱਕ ਲਈ ਏਥੇ ਫਿਰਦਾ ਏ ਹਰ ਕੇਈ
ਤੂੰ ਅਪਣੇ ਜ਼ਖ਼ਮ ਇੰਜ, ਨਾ ਸੱਭ ਨੂੰ ਵਖਾ ਕੇ ਰੱਖ

ਦੇਂਦੇ ਬੜੇ ਡ੍ਵਾਵੇ ਤੇ ਲਾਲਚ ਨਰਕਾਂ ਤੇ ਸੁਰਗਾਂ ਦੇ
ਕੀ ਲੈਣਾ ਸੁਰਗਾਂ ਤੋਂ,ਪੰਜ ਤੱਤ ਇੰਸਾਨ ਬਣਾ ਕੇ ਰੱਖ

ਬੁਲਾਂ ਤੇ ਸਾਹ ਅੱਟਕਾ ਕੇ ਪੌਹੰਚਾਂ ਗੇ ਹਰ ਹਾਲ ਵਿਚ
ਤੂੰ ਦਿਲ ਵਿਚ ਅਪਣੇ, ਆਸ ਦੇ, ਦੀਵੇ ਜਗਾ ਕੇ ਰੱਖ

ਰੁੱਖ਼ਾਂ ਦੇ ਸਾਰੇ ਆਲ੍ਹਣੇ ਲੈ ਗਈਆਂ ਉਡਾਕੇ ਹਨ੍ਹੇਰੀਆਂ
“ਥਿੰਦ” ਨੇ ਤਾਂ ਕਿਹਾ ਸੀ, ਤੂੰ ਵਿਉਂਤਾਂ ਬਣਾ ਕੇ ਰੱਖ

-ਜੋਗਿੰਦਰ ਸਿੰਘ “ਥਿੰਦ”