ਪੰਜਾਬੀ ਬੋਲੀਆਂ 1

ਦਿਉਰ ਮੇਰੇ ਨੇ ਇੱਕ ਦਿਨ ਲ਼ੜ ਕੇ
ਖੂਹ ‘ਤੇ ਪਾ ਲਿਆ ਚੁਬਾਰਾ
ਤਿੰਨ ਭਾਂਤ ਦੀ ਇੱਟ ਲੱਗ ਜਾਂਦੀ
ਚਾਰ ਭਾਂਤ ਦਾ ਗਾਰਾ
ਆਕੜ ਕਾਹਦੀ ਵੇ
ਜੱਗ ਤੇ ਫਿਰੇਂ ਕੁਆਰਾ …..

ਪਹਿਲੀ ਵਾਰ ਮੈਂ ਗਈ ਸਹੁਰਿਆਂ ਨੂਂ

ਬਾਪੂ ਮੇਰਾ ਆਇਆ..
ਕਿਲੋ ਲੱਡੂ ਕਿਲੋ ਬਰਫੀ
ਕਿਲੋ ਖੋਆ ਲਿਆਇਆ…..
ਆੳਨ ਵੇਲੇ ਮੇਰੇ ਬਾਪੂ ਨੇ
ਸੱਸ ਨੂਂ ਸੌ ਦਾ ਨੋਟ ਫੜਾਇਆ…..
ਸੱਸ ਮੇਰੀ ਨਿੱਤ ਪੁੱਛਦੀ
ਤੇਰਾ ਬਾਪੂ ਫੇਰ ਨਾ ਆਇਆ…..
ਸੱਸ ਮੇਰੀ ਨਿੱਤ ਪੁੱਛਦੀਤੇਰਾ ਬਾਪੂ ਫੇਰ ਨਾ ਆਇਆ…..

ਕਿਸੇ ਦਾ ਮਾਹੀ deputy ਲੱਗਿਆ,
ਕਿਸੇ ਦਾ ਥਾਨੇਦਾਰ
ਵੇ ਮੇਰੇ ਮਾਹੀਏ ਦੀ ਵੱਡੀ ਨੌਕਰੀ
ਵੇ ਮੇਰੇ ਮਾਹੀਏ ਦੀ ਵੱਡੀ ਨੌਕਰੀ
ਫਿਰਦਾ ਗਲੀ ਬਜ਼ਾਰ,
ਕਹਿੰਦਾ ਛਾਣ ਬੂਰਾ ਵੇਚ ਲਓ ਛਾਣ ਬੂਰਾ ਵੇਚ ਲਓ ਛਾਣ ਬੂਰਾ…..