ਪੰਜਾਬੀ ਬੋਲੀਆਂ 2

ਵਾਰੀ ਵਾਰਸੀ ਖੱਟਣ ਗਇਆ ਸੀ ਖੱਟ ਕੇ ਲੇੰਦਾ ਫਿਤ੍ਤਾ

ਕਿ ਨਿੰਦ ਕੇ ਨਾ ਜਾਈ ਪਿੰਡ ਨੂ, ਮੁੰਡਾ ਇਥੋ ਦਾ ਪਸੰਦ ਬਾਪੁ ਕੀਤਾ

ਜੇ ਮਾਮੀ ਤੂ ਨਚਣਾ ਜਾਣਦੀ, ਜੇ ਮਾਮੀ ਤੂ ਨਚਣਾ ਜਾਣਦੀ

ਦੇ ਦੇ ਗਿਧੇ ਵਿਚ ਗੇੜਾ,
ਰੂਪ ਤੇਰੇ ਦੀ ਗਿਠ ਗਿਠ ਲਾਲੀ, ਤੇਥੋ ਸੋਹਨਾ ਕੇੜਾ
ਨੀ ਦਿਵਾ ਕਿ ਕਰਨਾ ਚਾਨਣ ਹੋ ਜੁ ਤੇਰਾ
ਨੀ ਦਿਵਾ ਕਿ ਕਰਨਾ

ਦੇਓਰ ਮੇਰੇ ਦੀ ਗਲ ਸੁਣਾਵਾ, ਮਿਰਚ ਮਸਲਾ ਲਾ ਕੇ

ਅਧੀ ਰਾਤ ਓਹ ਘਰ ਨੂ ਆਂਦਾ, ਦਾਰੂ ਦਾ ਘੁੱਟ ਲਾ ਕੇ
ਬਈ ਨਾਰ ਤਾ ਓੜੀ ਬੜੀ ਮਜਾਜਣ,
ਬੇਹ ਜੇ ਕੁੰਡਾ ਲਾ ਕੇ, ਬਈ ਤੜਕੇ ਉਠ ਕੇ ਚਾਹ ਧਰ ਲੇੰਦਾ
ਲੋਂਗ ਲਾਚੀਆਂ ਪਾ ਕੇ
ਨੀ ਰੰਨ ਖੁਸ਼ ਕਰ ਲੀ ਚਾਹ ਦਾ ਗਲਾਸ ਬਣਾ ਕੇ
ਨੀ ਰੰਨ ਖੁਸ਼ ਕਰ ਲੀ ਚਾਹ ਦਾ ਗਲਾਸ ਬਣਾ ਕੇ…….

ਤਾਰਾਂ ਤਾਰਾਂ ਤਾਰਾਂ ,

ਬੋਲੀਆਂ ਦੇ ਖੂਹ ਭਰਦੂੰ , ਜਿਥੇ ਪਾਣੀ ਭਰਨ ਮੁਟਿਆਰਾਂ |
ਬੋਲੀਆਂ ਦੇ ਸੜਕ ਬੰਨਹਾਂ , ਜਿੱਥੇ ਚੱਲਣ ਮੋਟਰਾਂ ਕਾਰਾਂ |
ਬੋਲੀਆਂ ਦੇ ਨਹਿਰ ਵਗੇ , ਜਿੱਥੇ ਚਕਣ ਮੋਘੇ ਤੇ ਨਾਲਾਂ |
ਜਿਉਦੀ ਤੂੰ ਮਰ ਗਈ ਜਸੋ ਕੱਢੀਆਂ ਜੇਠ ਨੇ ਗਾਲਹਾਂ |
ਨਾ ਮੈਂ ਮੇਲਣੇ ਪੜਹੀ ਗੁਰਮੁਖੀ , ਨਾ ਮੈਂ ਬੈਂਠੀ ਡੇਰੇ |
ਨਿਤ ਨਵੀਆਂ ਮੈਂ ਜੋੜਾਂ ਬੋਲੀਆਂ ,ਬਹਿ ਕੇ ਮੋਟੇ ਨੇਹਰੇ |
ਬੋਲ ਅਗੰਮੀ ਨਿਕਲਣ ਅੰਦਰੋਂ ਕੁਝ ਵਸ ਨਹੀ ਮੇਰੇ
ਮੇਲਣੇ ਨੱਚ ਲੈ ਨੀ ,ਦੇ ਦੇ ਸੋ਼ਕ ਦੇ ਗੇੜੇ |
ਮੇਲਣੇ ਨੱਚ ਲੈ ਨੀ ,ਦੇ ਦੇ ਸੋ਼ਕ ਦੇ ਗੇੜੇ |