ਪੰਜਾਬੀ ਬੋਲੀਆਂ 4

ਬੋਲ ਪੰਜਾਬੀ ਭੁਲਦੇ ਜਾਂਦੇ,
ਕਿਉਂ ਪੰਜਾਬੀ ਯਾਰੋ।
ਰੁਲਦੀ ਜਾਂਦੀ ਮਾਂ ਬੋਲੀ ਨੂੰ,
ਸੰਭਲੋ ਸੋਚ ਵਿਚਾਰੋ।
ਬੱਚਿਆਂ ਨਾਲ ਨਾ ਬੋਲੋ ਅੰਗਰੇਜ਼ੀ,
ਸਗੋਂ ਉੱਨ੍ਹਾਂ ਨੂੰ ਤਾੜੋ।
ਭੁੱਲ ਗਿਆ ਵਿਰਸਾ ਜੇ,
(ਫੇਰ) ਕੀ ਕਰਾਂਗੇ ਯਾਰੋ।
ਭੁੱਲ ਗਿਆ ਵਿਰਸਾ ਜੇ …………

ਪਾਲਾ ਪਾਲਾ ਕਰੇਂ ਹਾਨਣੇ,
ਪਾਲਾ ਪਊ ਬਥੇਰਾ।
ਅਗਲੇ ਮਹੀਨੇ ਬਰਫ ਪੈ ਜਾਣੀ,
ਦਿਸਣਾ ਨਹੀਂ ਬਨੇਰਾ।
ਉਤੋਂ ਮਾਈਨਸ ਪੈਂਤੀ ਹੋ ਜਾਊ,
ਕਰ ਲੈ ਤਕੜਾ ਜੇਰਾ।
ਜੇ ਤੈਨੂੰ ਠੰਢ ਲਗਦੀ,
ਪਾ ਲੈ ਪਾਰਕਾ ਮੇਰਾ।
ਜੇ ਤੈਨੂੰ ਠੰਢ ਲਗਦੀ ……….

ਵਿੱਚ ਕਨੇਡਾ ਸ਼ਹਿਰ ਸੁਣੀਦਾ,

ਸ਼ਹਿਰ ਐਡਮਿੰਟਨ ਪਿਆਰਾ।
ਵੈਸਟ ਐਡਮਿੰਟਨ ਮਾਲ ਜਿੱਥੋਂ ਦਾ,
ਦੇਖਣ ਆਉਂਦਾ ਜੱਗ ਸਾਰਾ।
ਮਿਲਵੁਡ ਦੇ ਵਿੱਚ ਰਹਿਣ ਪੰਜਾਬੀ,
ਕਰਦੇ ਕਾਰਾ ਸਾਰਾ।
ਬਈ ਵੀਕ ਇੰਡ ਤੇ ਪੈਗ ਸ਼ੈਗ ਲਾਉਂਦੇ,
ਲੈਂਦੇ ਖੂਬ ਨਜ਼ਾਰਾ।
ਕੰਮ ਤਾਂ ਨਿੱਤ ਕਰਨੈ,
ਲੁੱਟ ਲਓ ਮੌਜ ਬਹਾਰਾਂ।
ਕੰਮ ਤਾਂ ਨਿੱਤ ਕਰਨੈ ……….