ਪੱਗ

ਪੱਗ ਹੈ ਸਾਡੇ ਸਿਰ ਦਾ ਤਾਜ਼
ਇਸਦਾ ਫਿਰ ਲੈ ਆਓ ਰਿਵਾਜ਼
ਗੁਰੂਆਂ ਨੇ ਬਖ਼ਸ਼ੀ ਸਰਦਾਰੀ ਕਾਹਤੋਂ ਜਾਂਦੇ ਤੁਸੀਂ ਵਿਸਾਰੀ
ਇਹ ਤਾਂ ਜਾਨੋਂ ਵੱਧਕੇ ਪਿਆਰੀ
ਸਾਨੂੰ ਇਸ ਉ ੱਤੇ ਹੈ ਨਾਜ਼
ਪੱਗ ਹੈ ਸਾਡੇ ਸਿਰ ਦਾ ਤਾਜ਼ ਇਸਦਾ ਫਿਰ ਲੈ ਆਓ ਰਿਵਾਜ਼
ਇਸਨੂੰ ਜਿਸਨੇ ਰੋਲ਼ਣਾ ਚਾਹਿਆ
ਜਾਨੋਂ ਉਹੋ ਮਾਰ ਮੁਕਾਇਆ
ਨਾਲੇ ਹੋਰਾਂ ਨੂੰ ਸਮਝਾਇਆ
ਇਸਨੂੰ ਰੋਲ਼ਣੋ ਆਜੋ ਬਾਜ
ਪੱਗ ਹੈ ਸਾਡੇ ਸਿਰ ਦਾ ਤਾਜ਼ ਇਸਦਾ ਫਿਰ ਲੈ ਆਓ ਰਿਵਾਜ਼
ਪੁੱਤਰਾਂ ਦੇ ਹੁਣ ਮੁੱਲ ਨੇ ਪੈਂਦੇ
ਇਸਨੂੰ ਲੋਕੀਂ ਦਾਜ਼ ਨੇ ਕਹਿੰਦੇ
ਸਮਝਣ ਵਾਲ਼ੇ ਸਮਝ ਹੀ ਲੈਂਦੇ
ਧੀਅ ਤੋਂ ਵੱਧਕੇ ਨਹੀਂ ਕੋਈ ਦਾਜ਼
ਪੱਗ ਹੈ ਸਾਡੇ ਸਿਰ ਦਾ ਤਾਜ਼ ਇਸਦਾ ਫਿਰ ਲੈ ਆਓ ਰਿਵਾਜ਼
ਲੋੜਵੰਦ ਦੇ ਕੰਮ ਹੈ ਆਉਣਾ
ਸੋਹਣਾ ਜੀਵਣ ਫਿਰ ਨਹੀਂ ਥਿਆਉਣਾ
ਨਸਿ਼ਆਂ ਦੇ ਵਿੱਚ ਨਹੀਂ ਗਵਾਉਣਾ
‘ਔਲਖ’ ਪੱਗ ਦੀ ਰੱਖ਼ਲੋ ਲਾਜ
ਪੱਗ ਹੈ ਸਾਡੇ ਸਿਰ ਦਾ ਤਾਜ਼ ਇਸਦਾ ਫਿਰ ਲੈ ਆਓ ਰਿਵਾਜ਼

– ਜਗਤਾਰ ਔਲਖ ਮੀਰਪੁਰੀ