ਬਚਪਨ ਮੇਰਾ

ਰੋਜ਼ ਉਠਾਉਣਾ ਬਾਪੂ ਜੀ ਨੇ ਜਦੋਂ ਹੁੰਦਾ ਸੀ ਸਵੇਰਾ,
ਬੇਬੇ ਜੀ ਨੇ ਦੁੱਧ ਪਿਆਉਣਾ ,ਹੋ ਤਕੜਾ ਪੁੱਤ ਸ਼ੇਰਾ,
ਚਾਚੇ ਤਾਏ ਸੀ ਚਾਹੁੰਦੇ ਮੈਨੂੰ, ਸੀ ਕਰਦੇ ਪਿਆਰ ਬਥੇਰਾ,
ਭੈਣ ਭਰਾਵਾਂ ਨਾਲ ਖੇਡਦਿਆਂ ਬਚਪਨ ਬੀਤਿਆ ਮੇਰਾ,
ਹੁਣ ਜਿੰਦ ਫਿਕਰਾਂ ਨੇ ਆ ਘੇਰੀ, ਹਰ ਮਤਲਬੀ ਮਿਲਦਾ ਚਿਹਰਾ,
ਦਿਲ ਵੀ ਹੁਣ ਕਠੋਰ ਹੋ ਗਿਆ, ਗਿਆ ਸਮਝ ਸਮੇਂ ਦਾ ਫੇਰਾ
ਅੱਕ ਗਿਆ ਮੈਂ ਇਸ ਜਿੰਦਗੀ ਤੋਂ, ਰੱਬਾ ਫੜ੍ਹ ਲੈ ਤੂੰ ਹੱਥ ਮੇਰਾ,
ਜੇ ਲੋਕੀਂ ਤੈਨੂੰ ਰੱਬ ਆਖਦੇ , ਮੈਂ ਵੇਖਣਾ ਤੇਰਾ ਜੇਰਾ,
ਜਾ ਲੈਜਾ ਮੋੜ ਜਵਾਨੀ ਆਪਣੀ, ਮੈਨੂੰ ਦੇਦੇ ਬਚਪਨ ਮੇਰਾ.