ਬਚਪਨ

ਖੇਡਾਂ ਖੇਡੀਆਂ ਬੜੀਆਂ ਨਾਲ ਕਬੱਡੀਆਂ ਕਰਦੇ ਸੀ,
ਅੱਖ ਮੀਚ ਕੇ ਠੀਕਰੀਆਂ ਉਤੇ ਨਿਸ਼ਾਨਾਂ ਧਰਦੇ ਸੀ।
ਸੱਤਰੇ ਹੋ ਗਏ ਭਾਂਵੇ ਦਿਲ ਭਰਮਾ ਹੀ ਜਾਂਦਾ ਏ।
ਫਿਰ ਵੀ ਕਦੇ ਤਾਂ ਬਚਪਨ ਚੇਤੇ ਆ ਹੀ ਜਾਂਦਾ ਏ।

ਬੱਚਿਆਂ ਦੇ ਵਿਚ ਬਚਪਨ ਆਪਣਾ ਤੱਕਦੇ ਰਹਿੰਦੇ ਹਾਂ,
ਹਰ ਵੇਲੇ ਭਾਂਵੇਂ ਨਾਂਮ ਗੁਰੂ ਦਾ ਜੱਪਦੇ ਰਹਿੰਦੇ ਹਾਂ।
ਪਰ ਦਿਲ ਹੈ ਬੜਾ ਖਿਅਲੀ ਖਿਆਲ ਬਣਾਂ ਹੀ ਜਾਂਦਾ ਏ।
ਫਿਰ ਵੀ ਕਦੇ ਤਾਂ ਬਚਪਨ ਚੇਤੇ ਆ ਹੀ ਜਾਂਦਾ ਏ।

ਚਲਦੇ ਸੀ ਜਹਾਜ਼ ਅਸਾਂ ਦੇ ਵਿਚ ਬਰਸਾਤਾਂ ਦੇ,
ਹੋ ਗਏ ਹਾਂ ਕੰਗਾਲ ਅਸੀਂ ਅੱਜ ਨਾਲ ਹਲਾਤਾਂ ਦੇ।
ਬੁਢਾਪਾ ਐਸਾ ਚੰਦਰਾ ਬਚਪਨ ਖਾ ਹੀ ਜਾਂਦਾ ਏ।
ਫਿਰ ਵੀ ਕਦੇ ਤਾਂ ਬਚਪਨ ਚੇਤੇ ਆ ਹੀ ਜਾਂਦਾ ਏ।

‘ਮਨਦੀਪ’ ਰੇਤਾ ਤੇ ਬਹਿਕੇ ਘਰ ਬਣਾਇਆ ਕਰਦੇ ਸਾਂ,
ਜਿੰਨੀ ਵਾਰੀ ਮਰਜੀ ਆਪ ਹੀ ਢਾਇਆ ਕਰਦੇ ਸਾਂ।
ਏ ਵਕਤ ਦਾ ਚੱਕਰ ਐਸਾ ਯਾਦ ਬਣਾ ਹੀ ਜਾਂਦਾ ਏ।
ਫਿਰ ਵੀ ਕਦੇ ਤਾਂ ਬਚਪਨ ਚੇਤੇ ਆ ਹੀ ਜਾਂਦਾ ਏ।

-ਦੀਪ ਪੱਖੋਕੇ