ਬਸ ਚੁੱਪ ਹੀ ਰਹਾਂ – Rajinder Kaur

ਕੁਝ ਲੋਕ ਮੇਰੀ ਚੁੱਪ ਨੂੰ ਕਾਇਰਤਾ ਸਮਝ ਲੈਂਦੇ ਨੇ….
ਤੇ ਕੁਝ ਮਹਾਨਤਾ,ਕੁਝ ਕਹਿੰਦੇ ਨੇ….
ਕਿਸੇ ਬੇ-ਵਫ਼ਾ ਦੋਸਤ ਨੇ ਸਤਾਇਆ ਹੋਣਾ….
ਜਾਂ ਦੂਰ ਮਹਿਰਮ ਏਸ ਦਾ ਗਿਆ ਹੋਣਾ….
ਕੁਝ ਕਹਿੰਦੇ ਨੇ ਆਕਡ਼ ਚ ਚੁੱਪ ਰਹਿੰਦੀ ਹੈ….
ਜਾਂ ਕਿਸੇ ਦੁੱਖ ਨੂੰ ਅੰਦਰੋ-ਅੰਦਰ ਸਹਿੰਦੀ ਹੈ….
ਦੇਖੋ ਇਨ੍ਹਾਂ ਲੋਕਾਂ ਨੇ ਆਪਣੇ ਆਪ ਹੀ ਨਾਮ ਦੇ ਦਿੱਤਾ ਆਪਣੀਆਂ ਸੋਚਾਂ ਨੂੰ….
ਇਹ ਕੀ ਮੇਰੀ ਚੁੱਪ ਦਾ ਰਾਜ਼ ਪਾਉਣਗੇ….
ਜੇਕਰ ਮੈਂ ਬੋਲਾਂਗੀ ਤਾਂ ਇਸ ਤੋਂ ਵੀ ਮੇਰੇ ਨਾਵਾਂ ਦੇ ਤਾਜ ਪਹਿਨਾਉਣਗੇ….
~*~*~*…ਇਸ ਤੋਂ ਚੰਗਾ ਹੈ ਮੈਂ ਚੁੱਪ ਹੀ ਰਹਾਂ ਬਸ ਚੁੱਪ ਹੀ ਰਹਾਂ…~*~*~*