ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

ਹਯਾਤ ਲੋਕਾਂ ਦੀ ਸੰਤ ਸਿਪਾਹੀ ਬਦਲਣ ਆਇਆ ਹੈ !
ਗੁਲਾਮੀ ਦੀਆ ਜੰਜੀਰਾਂ ਨੂੰ ਉਸ ਤੋੜ ਵਿਖਾਇਆ ਹੈ !

ਧਰਮ ਰਾਖੀ ਲਈ ਪਿਤਾ ਉਸ ਨੇ ਦਿੱਲੀ ਤੋਰ ਦਿੱਤਾ ,
ਆਪਣਾ ਸਾਰਾ ਸਰਬੰਸ ਵਤਨ ਦੇ ਲੇਖੇ ਲਾਇਆ ਹੈ !

ਪੰਥ ਖਾਲਸਾ ਸਾਜਿਆ, ਅਜਬ ਕਰਿਸ਼ਮਾਂ ਕਰ ਦਿੱਤਾ ,
ਮੋਈਆਂ ਮੁੱਕੀਆਂ ਜਿੰਦਾਂ ਅੰਦਰ ਚਾਨਣ ਆਇਆ ਹੈ !

ਗਿੱਦੜ੍ਹਾਂ ਨੂੰ ਸ਼ੇਰ ਬਣਾ, ਸਾਡੀ ਤਕਦੀਰ ਬਦਲ ਦਿੱਤੀ ,
ਸੋਚਾਂ ਦੇ ਵਿੱਚ ਦੀਪਕ ਕੋਈ ਬਾਲਣ ਆਇਆ ਹੈ !

ਮੁਗਲਾਂ ਅੱਗੇ ਜਦ ਸਾਰਾ ਹੀ ਹਿੰਦੁਸਤਾਨ ਹਾਰ ਗਿਆ ,
ਸਵਾ ਲੱਖ ਨਾਲ ਇੱਕ ਦਾ ਉਸ ਨੇ ਯੁੱਧ ਕਰਾਇਆ ਹੈ !

ਭਾਵੇਂ ਪੀਰ ਪੈਗੰਬਰ ਜੱਗ ਤੇਂ ਕਿੰਨੇ ਹੀ ਆਉਦੇਂ ਰਹੇ !
ਦਸਮੇਸ਼ ਪਿਤਾ ਵਰਗਾ ਨਾ ਕੋਈ ਜੱਗ ਤੇਂ ਆਇਆ ਹੈ !

-ਐਸ ਸੁਰਿੰਦਰ