ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈਂ

ਰੱਬਾ ! ਉਹ ਸ਼ੋਖ ਜੇਕਰ ਮੇਰਾ ਹਬੀਬ ਹੁੰਦਾ,
ਦੁਨੀਆਂ ਚ ਫੇਰ ਸਭ ਤੋਂ ਮੈਂ ਖੁਸ਼ਨਸੀਬ ਹੁੰਦਾ,

 

ਅਕਸਰ ਗਰੀਬ ਬੰਦੇ ਦਿਲ ਦੇ ਨੇ ਸਾਫ ਹੁੰਦੇ,
ਬੇਸ਼ਕ ਉਹਨਾਂ ਦਾ ਲਿਖਿਆ ਮਾੜਾ ਨਸੀਬ ਹੁੰਦਾ,

 

ਲੋਕਾਂ ਚ ਨਾਮ ਮੇਰਾ ਜ਼ਾਹਿਰ ਹੁੰਦਾ ਨਾ ਬਿਲਕੁਲ,
ਜੇਕਰ ਨਾਂ ਪਿਆਰ ਤੇਰਾ ਮੈਨੂੰ ਨਸੀਬ ਹੁੰਦਾ,

 

ਰੋ ਰੋ ਕੇ ਹਾਲ ਦਿਲ ਦਾ,ਦਸਦਾ ਮੈਂ ਤੈਨੂੰ ਦਿਲਬਰ,
ਮੁਸ਼ਕਿਲ ਚ ਜੇ ਤੂੰ ਕਿਧਰੇ ਮੇਰੇ ਕਰੀਬ ਹੁੰਦਾ,

 

ਕਹਿੰਦੇ ਨੇ ਉਸ ਨੂੰ ਦਿਲਬਰ,ਦਿਲ ਦੀ ਜੋ ਬਣ ਕੇ ਧੜਕਣ,
ਨਜ਼ਰਾਂ ਤੋਂ ਦੂਰ ਹੁੰਦੈ,ਦਿਲ ਦੇ ਕਰੀਬ ਹੁੰਦਾ,

 

ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈਂਦਾ,
ਸੱਜਣਾ ! ਜੇ ਸਾਥ ਤੇਰਾ ਮੈਨੂੰ ਨਸੀਬ ਹੁੰਦਾ,