ਬਿਰਹੋ ਦੇ ਤਾਲੇ

ਸਾਡੀਆਂ ਖੁਸ਼ੀਆਂ ਨੂੰ ਲੱਗ ਗਏ ਅੱਜ ਬਿਰਹੋ ਦੇ ਤਾਲੇ !
ਹੁਸਨ ਦੇ ਪਹਿਰੇਦਾਰ ਕੋਲੋਂ ਦੁਖੜੇ ਨਾ ਜਾਣ ਸੰਬਾਲੇ !

ਜਖਮ ਇਸ਼ਕ ਦਾ ਦੁਰੱਸਤ ਨਾ ਹੋਵੇ ਮਾਰਹਮਾ ਲੱਖ ਲਗਾਈਆਂ
ਕਿੰਜ ਹੋਊ ਸਟਕਾਰਾ ਇਸ ਤੋਂ ਕੁਜ ਦੱਸ ਸਹੀ ਉਪਰ ਵਾਲੇ !

ਚੋਰ ਲੁਟੇਰੇ ਬਣ ਜਾਣ ਕਤਲ ਭੋਲੇ ਭਾਲੇ ਅਰਮਾਨਾਂ ਦੇ
ਉਸ ਨੇ ਦਿਲ ਦਾ ਰਤ ਨੋਚਿਆ ਕੀਤਾ ਜੀਹਦੇ ਮੈ ਹਵਾਲੇ !

ਆਹਟ ਜਹੀ ਮਹਿਸੂਸ ਕਰ ਜਾ ਫਿਰ ਕੋਸ਼ਿਸ਼ ਸੰਬਲੋਨ ਦੀ
ਜਿਸ ਦਿਨ ਦਾ ਮੈ ਲੁਟਿਆ ਓਨਾ ਸੂਰਜ ਦੇ ਵਿਚ ਉਜਾਲੇ !

ਸਾਡੇ ਵਧਦੇ ਕਦਮ ਤੇ ਸ਼ਇਦ ਰੋਸ ਰਿਹਾ ਸੀ ਓਹਨਾ ਨੂੰ
ਬਾਂਹ ਫੜ੍ਹ ਕੇ ਤਾ ਹੀ ਡੇਗਣ ਦੇ ਕਰਦੇ ਰਹੇ ਸੀ ਉਪਰਾਲੇ !

ਟਾਵੇ ਟਾਵੇ ਹਾਲ ਜਾਣਿਆ ਗਿਣਤੀ ਦੇ ਚਾਰ ਚੁਨਾਦਿਆ ਨੇ
ਗੋਪੀ,ਰਾਜਨ,ਪੰਨੂ ਤੇ ਇਕ ਰਹਿੰਦਾ ਸੀ ਯਾਰ ਬੁਤਾਲੇ !

ਸਾਰਾ ਕੁਜ ਪਤਾ ਹੁਣ ਬਾਵਜੂਦ ਹਾਲ ਪੁੱਛਣ ਪੁਹੰਚੇ ਨਾ
ਓਹੀ ਸਿਰਨਾਵਾਂ ਦਰਦੀ ਦਾ ਪਿੰਡ ਰਤਨਗੜ੍ਹ ਤਹਿਸੀਲ ਬਾਬੇ ਬਕਾਲੇ !