ਬੁੱਕਲ ਵਿਚ ਲੁਕੋਈ ਝੱਜਰ ਪ੍ਰੀਤਾਂ ਦੀ

ਬੁੱਕਲ ਵਿਚ ਲੁਕੋਈ
ਝੱਜਰ ਪ੍ਰੀਤਾਂ ਦੀ
ਡੀਕ ਲਗਾ ਕੇ ਪੀਣੀ
ਪੀੜ ਮੁਹੱਬਤ ਦੀ
ਸੂਰਜ ਚੁੰਮੇ ਆਕੇ
ਪਾਣੀ ਵਸਲਾਂ ਦਾ
ਬੰਜਰ ਜੋਬਨ-ਧਰਤੀ
ਪਿਆਸੀ ਸ਼ਿਹਬਰ ਦੀ
ਬੂਰ ਵਫ਼ਾ ਦਾ ਉੱਗੇ
ਦਿਲ ਦੀ ਮਿੱਟੀ ਤੇ
ਕੰਡਿਆ ਨਾਲ ਭਰੀ ਏ
ਕਿਆਰੀ ਖਲਕਤ ਦੀ
ਤਨ ਦੇ ਮੋਤੀ ਸੁੱਚੇ
ਗੁੰਜਲ ਰਿਸ਼ਮਾ ਦੀ
ਮਿਲ ਕੇ ਮਾਲਾ ਹੋਈ
ਰੱਬੀ ਰਹਿਮਤ ਦੀ
ਹੱਡਾਂ ਦਾ ਇਕ ਦੀਵਾ
ਜੋਤੀ ਜੀਵਨ ਦੀ
ਫੁੱਲਾਂ ਭਰਿਆ ਚਾਨਣ
ਖੁਸ਼ਬੂ ਸੋਹਬਤ ਦੀ ….SONIA BHARTI