ਬੇਵਕੂਫ ਕਿਉਂ

ਪ੍ਰੇਮੀ (ਪ੍ਰੇਮਿਕਾ ਨੂੰ), ‘‘ਮੈਨੂੰ ਸਮਝ ਨਹੀਂ ਆਉਂਦੀ ਕਿ ਰੱਬ ਨੇ ਤੈਨੂੰ ਇੰਨੀ ਸੋਹਣੀ ਬਣਾਉਣ ਤੋਂ ਬਾਅਦ ਇੰਨੀ ਬੇਵਕੂਫ ਕਿਉਂ ਬਣਾਇਆ?”

ਪ੍ਰੇਮਿਕਾ, ‘‘ਸਾਨੂੰ ਦੋਵਾਂ ਨੂੰ ਮਿਲਾਉਣ ਲਈ।”

ਪ੍ਰੇਮੀ, ‘‘ਉਹ ਕਿਵੇਂ?”

ਪ੍ਰੇਮਿਕਾ, ‘‘ਮੈਂ ਸੋਹਣੀ ਸੀ, ਇਸ ਲਈ ਤੂੰ ਮੇਰੇ ਵੱਲ ਖਿੱਚਿਆ ਗਿਆ ਅਤੇ ਮੈਂ ਬੇਵਕੂਫ ਸੀ, ਇਸ ਲਈ ਤੇਰੇ ਵੱਲ ਖਿੱਚੀ ਗਈ।”