ਬੰਦਾ ਉੱਡੇ ਜਿੰਨਾ ਚਾਹਵੇ,

ਬੰਦਾ ਉੱਡੇ ਜਿੰਨਾ ਚਾਹਵੇ, ਪੈਰ ਧਰਤੀ ਤੇ ਰਹਿਣ,
ਕੋਲ ਪੈਸੇ ਦਾ ਨੀ ਫਾਇਦਾ,ਮੁੱਲ ਮਿਹਨਤਾਂ ਦੇ ਪੈਣ,
ਲਾਈਏ ਜਿਹੜੇ ਘਰ ਯਾਰੀ, ਪਿਆਰ ਨਹੀਂਓਂ ਕਰੀਦਾ,
ਗੱਲ ਹੋਵੇ ਜਿੱਥੇ ਸੱਚੀ, ਹਿੱਕ ਤਾਣ ਖੜੀਦਾ,
ਕੁੜੀ ਪਿੱਛੇ ਯਾਰੀ ਕਦੇ ਨਹੀਂਓ ਛੱਡੀਦੀ,
ਵਿਆਹ ਕੇ ਜੋ ਲਿਆਂਦੀ, ਘਰੋਂ ਨਹੀਂਓ ਕੱਢੀਦੀ,
ਐਵੇਂ ਦਿਲ ਵਾਲਾ ਭੇਦ ਕਦੇ ਖੋਲਿਆ ਨਾ ਕਰ,
ਜਿੱਥੇ ਹੋਵੇ ਨਾ ਕੋਈ ਲੋੜ ਉੱਠੇ ਬੋਲਿਆ ਨਾ ਕਰ,
ਸੱਦੇ ਬਿਨਾ ਕਿਸੇ ਦੇ ਵੀ ਘਰ ਜਾਈਏ ਨਾ,
ਸ਼ਰੀਕੇ ਵਿੱਚੋਂ ਲੈ ਕੇ ਕੋਈ ਚੀਜ਼ ਖਾਈਏ ਨਾ,
“ਸਿੱਧੂ” ਹੋਵੇ ਜਿੱਥੇ ਗਲਤੀ ਤਾਂ ਹੱਥ ਬੰਨੀਏ,
ਤੀਵੀਂ ਨੂੰ ਨਾ ਪੈਰ ਵਾਲੀ ਜੁੱਤੀ ਮੰਨੀਏ…..