ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ,

ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ,
ਇਸ ਦੁਨੀਆ ਤੋਂ ਹੋਰ ਬੰਦਾ ਕੀ ਲੈ ਜਾਂਦਾ,
ਬਾਹਰ ਕਫ਼ਨ ਤੋਂ ਖਾਲੀ ਹੱਥ ਸਿਕੰਦਰ ਦੇ,
ਜਾ ਸਕਦਾ ਕੁਛ ਨਾਲ ਤਾਂ ਸੱਚੀ ਲੈ ਜਾਂਦਾ,
ਮੈਂ ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ,
ਓ ਜ਼ਿਨੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ,
ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ,
ਓ ਚਾਹ ਦਾ ਕੱਪ ਵੀ ਉਸਦਾ ਮਹਿੰਗਾ ਪੈ ਜਾਂਦਾ,
ਹਾਏ ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ਼ਾ ਦਿਓ,
ਓ ਹੌਲੀ ਹੌਲੀ ਤੁਹਾਡੀਆਂ ਜੜਾਂ ਚ’ ਬਹਿ ਜਾਂਦਾ

ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ, ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ.
ਸੱਜਣਾ ਦੇ ਦਿਲਾਂ ‘ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ.
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ