ਭਗਤ ਸਿੰਘ ਤੇਰੀ ਸੋਚ

ਭਗਤ ਸਿੰਘ ਤੇਰੀ ਸੋਚ ਨੂੰ ਤਾ ਖੂੰਜੇ ਲਾਤਾ
ਤੇਰੇ ਸੁਪਨਿਆਂ ਦਾ ਪੰਜਾਬ ਤਾਂ ਹਏ ਦਿਲੋਂ ਭੁਲਾਤਾ
ਦੰਗਿਆ ਤੋਂ ਤੰਗ ਫੁੱਟਕੇ ਰੋਵੇ ਮਾਂ ਧਰਤੀ
ਭਗਤ ਸਿਆ ਤੇਰੇ ਸੁਪਨਿਆਂ ਦੀ ਬੇਅਦਬੀ ਕਰਤੀ

ਰਹਿੰਦੀ- ਖੁੰਹਦੀ ਕਸਰ ਕੱਢੀ ਲੋਟੂ ਸਰਕਾਰਾਂ
ਲੁੱਟਕੇ ਖਾਂ ਗਈਆਂ ਦੇਸ਼ ਤੇਰੇ ਦੀਆਂ ਮੌਜ ਬਹਾਰਾਂ
ਭ੍ਰਿਸ਼ਟਾਚਾਰੀ ਕਰ ਲਏ ਥਾਂ-ਥਾਂ ਤੇ ਭਰਤੀ
ਭਗਤ ਸਿਆ ਤੇਰੇ ਸੁਪਨਿਆ ਦੀ ਬੇਅਦਬੀ ਕਰਤੀ

ਮਾਂ ਦੇ ਅਰਮਾਨਾਂ ਦੀ ਹੋਈ ਲੀਰੋ ਲੀਰ ਚੁੰਨੀ
ਘਰ ਦੀ ਇੱਜਤ ਫਿਰਦੀ ਏ ਸੜਕਾਂ ਤੇ ਸੁੰਨੀ
ਲਾਅ ਕੇ ਚੁੰਨੀ ਸ਼ਰਮਾਂ ਦੀ ਇੱਕ ਪਾਸੇ ਧਰ ਤੀ
ਭਗਤ ਸਿਆ ਤੇਰੇ ਸੁਪਨਿਆ ਦੀ ਬੇਅਦਬੀ ਕਰਤੀ

ਜਿਹੜੇ ਗੋਰੇ ਕੱਢੇ ਸੀ, ਤੁਸੀਂ ਕਰ ਕੁਰਬਾਨੀ
ਉਹਨਾ ਕੋਲ ਹੀ ਰੁਲਦੀ ਏ ਸਾਡੀ ਜਵਾਨੀ
ਉਹੀ ਵੇਲਾ ਆ ਗਿਆ ਸਾਨੂੰ ਜਿਹਦਾ ਡਰ ਸੀ
ਭਗਤ ਸਿਆ ਤੇਰੇ ਸੁਪਨਿਆ ਦੀ ਬੇਅਦਬੀ ਕਰਤੀ

ਤੇਰੇ ਹੁੰਦੇ ਪੰਜ ਦਰਿਆ ਸੀ ਵਗੇ ਛੇਵਾਂ ਹੁਣ ਨਸਿਆਂ ਦਾ
ਵਕਤ ਹੀ ਦੱਸੂ ਕੀ ਬਣੂਗਾ ਛੇਵੇਂ ਦੇ ਵਿੱਚ ਫਸਿਆਂ ਦਾ
“ਸੁਖਚੈਨ ਹਰਿਆਉ” ਦੁਖੀ ਹੋਇਆ ਕੇਸੀ ਹੋਣੀ ਵਰਤੀ
ਭਗਤ ਸਿਆ ਤੇਰੇ ਸੁਪਨਿਆ ਦੀ ਬੇਅਦਬੀ ਕਰਤੀ

-ਸੁਖਚੈਨ ਹਰਿਆਉ