ਮਿੱਟੀ ਦੇ ਸ਼ਰੀਰ ਉਤੇ ਕਾਹਦਾ ਦੱਸੋ ਮਾਣ ਦੋਸਤੋ

ਪੁੱਛੇ ਬਿਨਾਂ ਪੌੜੀ ਨਾ ਬੇਗਾਨੀ ਚੜੀਏ

ਕਿਸੇ ਦੀ ਗੱਲ ਬਾਤ ਵਿੱਚ ਕਦੇ ਨਾ ਅੜੀਏ

ਮੱਚਦੀ ਹੋਈ ਅੱਗ ਨੂੰ ਹੱਥੀ ਨਾ ਫੜੀਏ

ਹੱਡੀ ਤੁੜਾ ਦਿੰਦੀ ਬੇਹੱਡੀ ਜੁਬਾਨ ਦੋਸਤੋ

ਮਿੱਟੀ ਦੇ ਸ਼ਰੀਰ ਉਤੇ ਕਾਹਦਾ ਦੱਸੋ ਮਾਣ ਦੋਸਤੋ

ਉਹ ਯਾਰ ਕਾਹਦਾ ਜੋ ਵਕਤ ਪਏ ਤੋਂ ਨੱਠ ਜੇ

ਉਹ ਕੀ ਬੰਦਾ ਜੋ ਆਪਣਿਆ ਦਾ ਨੱਕ ਕੱਟ ਜੇ

ਕਾਹਦਾ ਉਹੋ ਜੱਟ ਜੋ ਰੋਲੇ ਵਾਲਾ ਖਾਲ ਸੱਡ ਦੇ

ਸੂਰਮਾ ਉਹੀ ਟਿਕਜੇ ਖੜੇ ਵਿੱਚ ਮੈਦਾਨ ਦੋਸਤੋ

ਮਿੱਟੀ ਦੇ ਸ਼ਰੀਰ ਉਤੇ ਕਾਹਦਾ ਦੱਸੋ ਮਾਣ ਦੋਸਤੋ

ਕੰਧਾਂ ਨੂੰ ਸਿਆਣੇ ਕਹਿੰਦੇ ਸਦਾ ਹੁੰਦੇ ਕੰਨ ਵਈ

ਪਰਦੇ ਵਿੱਚ ਰੱਖੀਏ ਸਦਾ ਜਨਾਨੀ ਅਤੇ ਧੰਨ ਵਈ

ਜੇ ਕੋਈ ਕਰੇ ਆਕੜ ਤਾਂ ਆਕੜ ਦਈਏ ਭੰਨ ਵਈ

ਢਾਹ ਲਈਏ ਵੈਰੀ ਨੂੰ ਰੜੇ ਭਾਵੇ ਹੋਵੇ ਭਲਵਾਨ ਦੋਸਤੋ

ਮਿੱਟੀ ਦੇ ਸ਼ਰੀਰ ਉਤੇ ਕਾਹਦਾ ਦੱਸੋ ਮਾਣ ਦੋਸਤੋ

ਲੱਖ ਵੈਰੀ ਕਹੇ ਵੈਰੀ ਘਰ ਜਾਕੇ ਕਦੇ ਪੀਏ ਖਾਈਏ

ਆਪਣੇ ਤੋਂ ਮਾੜੇ ਉਤੇ ਕਦੇ ਵੀ ਰੋਅਬ ਜਮਾਈਏ ਨਾ

ਤਕੜਾ ਦੇ ਅੱਗੇ ਕਦੇ ਵੀ ਆਪਣਾ ਸ਼ਿਰ ਝੁਕਾਈਏ ਨਾ

ਕਰੋ ਦਸਾਂ ਨੋਹਾਂ ਦੀ ਕਿਰਤ ਕਰੋ ਨਾ ਘੁਮਾਣ ਦੋਸਤੋ

ਮਿੱਟੀ ਦੇ ਸ਼ਰੀਰ ਉਤੇ ਕਾਹਦਾ ਦੱਸੋ ਮਾਣ ਦੋਸਤੋ

ਜੇ ਕੋਈ ਪਾਉਂਦਾ 21 ਊਧਮ ਸਿੰਘ ਵਾਂਗ 31 ਪਾ ਦੀਏ

ਜੇ ਕੋਈ ਜਾਂਨ ਮੰਗੇ ਪਿਆਰ ਨਾਲ ਹੱਸਕੇ ਲੁਟਾ ਦੀਏ

ਸਾਦਿਕ ਵਾਲਿਆ ਜਿੰਦੜੀ ਯਾਰਾਂ ਦੇ ਲੇਖੇ ਲਾਅ ਦੀਏ

ਮੈਂ ਰਮਨ ਸੰਧੂ ਆਖੋ ਨਾ ਮੈਨੂੰ ਗੁਰਦਾਸ ਮਾਨ ਦੋਸਤੋ

ਮਿੱਟੀ ਦੇ ਸ਼ਰੀਰ ਉਤੇ ਕਾਹਦਾ ਦੱਸੋ ਮਾਣ ਦੋਸਤੋ

-ਰਮਨ ਸੰਧੂ