ਮੇਰੀ ਜੁਗਨੀ ਦੇ ਧਾਗੇ ਬੱਗੇ – ਅਮਰਜੀਤ ਚੰਦਨ

ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇ
ਜੀਨੂੰ ਸੱਟ ਇਸ਼ਕ ਦੀ ਲੱਗੇ
ਵੀਰ ਮੇਰਿ
ਆ ਜੁਗਨੀ ਕਹਿੰਦੀ ਐ, ਓ ਨਾਮ ਸੱਜਣ ਦਾ ਲੈਂਦੀ 

ਜੁਗਨੀ ਗਾਉਣ ਦਾ ਮੁੱਢ ਸੰਨ ੧੯੦੬ (1906) ਵਿੱਚ ਬੱਝਾ ਦੱਸਿਆ ਜਾਂਦਾ ਹੈ,
ਜਦ ਫਿਰੰਗੀਆਂ ਨੇ ਮਿਲਕਾ ਵਿਕਟੋਰੀਆ ਦੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਵੇਲੇ ‘ਜੁਬਲੀ ਫਲੇਮ’ (ਜੋਤੀ) ਸਾਰੇ ਸਾਮਰਾਜ ਵਿੱਚ ਘੁਮਾਈ ਸੀ |
ਸ਼ਹਿਰੋ ਸ਼ਹਿਰ ਫਿਰਦੀ ਫਲੇਮ ਦੇ ਨਾਲ ਨਾਲ ਦੋ ਮਝੈਲ ਬਿਸ਼ਨਾ ਤੇ ਮੰਦਾ (ਮੁਹੰਮਦ) ‘ਖਾੜੇ ਲਾਉਂਦੇ ਸੀ |
ਮੰਦਾ ਢੱਡ ਵਜਾਉਂਦਾ ਸੀ ਤੇ ਬਿਸ਼ਨਾ ਿਕੰਗ | ਇੰਨਾ ਨੇ ਜੁਬਲੀ ਨੂੰ ਜੁਗਨੀ ਬਣਾ ਦਿੱਤਾ |
ਜੁਗਨੀ ਦੀ ਇੰਨੀ ਚੜਤ ਹੋ ਗਈ ਕਿ ਲੋਕ ਜੁਬਲੀ ਫਲੇਮ ਨਾ ਦੇਖਦੇ ਤੇ ਇਕੱਠ ਜੁਗਨੀ ਵਾਲੇ ਪਾਸੇ ਜਿਆਦਾ ਹੋ ਜਾਂਦਾ |
ਇਸੇ ਕਾਰਨ ਮੰਦੇ ਤੇ ਬਿਸ਼ਨੇ ਨੁੰ ਜੇਲ ਦੀ ਸੈਰ ਵੀ ਕਰਨੀ ਪਈ |

ਜੁਗਨੀ ਦਾ ਨਾਂ ਹਰ ਮੂੰਹ ਤੇ ਚੜ ਗਿਆ