ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ

ਜਦੋ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ
ਚੱਲਣਗੇ ਨਾਲ ਮੇਰੇ ਦੁਸ਼ਮਣ ਵੀ ਵੱਖ਼ਰੀ ਗੱਲ ਕੇ ਮੁਸਕਰਾ ਕੇ ਚੱਲਣਗੇ
ਜਿਹਨਾਂ ਦੇ ਮੈਂ ਪੈਰਾਂ ਚ ਰੁਲਦਾ ਰਿਹਾ ਉਹ ਹੱਥਾ ਤੇ ਮੈਨੂੰ ਉਠਾਕੇ ਚੱਲਣਗੇ
ਮੇਰੇ ਯਾਰ ਮੋਢਾ ਵਟਾਉਣ ਬਹਾਨੇ ਤੇਰੇ ਦਰ ਤੇ ਸਜਦਾ ਕਰਾ ਕੇ ਚੱਲਣਗੇ
ਰਹੀਆ ਤਨ ਤੇ ਲੀਰਾਂ ਜਿੰਦਗੀ ਭਰ ਪਰ ਮਰਨ ਤੋਂ ਬਾਅਦ ਮੈਨੰ ਸਜ਼ਾ ਕੇ ਚੱਲਣਗੇ
__________________
ਮੌਤ ਵੀ ਨਾਕਾਮ ਹੋ ਕੇ ਮੁੜ ਜਾਂਦੀ ਹੈ ਹਰ ਰੋਜ਼
ਮੈਨੂੰ ਜ਼ਿੰਦਾ ਜੋ ਰਖਿਆ ਹੈ ਵਾਹਿਗੁਰੂ ਤੇਰੇ ਨਾਮ ਨੇ
ੴ ▓▓▓▓▓▓ ਵਾਹਿਗੁਰੂ ▓▓▓▓▓▓ ੴ