ਮੇਰੇ ਸਾਹ – ਨਵਜੋਤ ਮਰਜਾਣਾ

ਜਿਹੜੇ ਰਾਹ ਤੇ ਕਦੇ ਤੂੰ ਮੇਰੇ ਨਾਲ ਤੁਰਦੀ ਸੀ

ਉਸ ਰਾਹ ਦੀ ਮਿੱਟੀ ਨਾਲ ਮੇਰੀ ਜਿੰਦਗੀ ਜੁੜ ਚੁੱਕੀ ਏ

ਜਦ ਕਦੇ ਤੇਜ ਹਵਾਂਵਾ ਆਉਣਗੀਆਂ ਤਾਂ

ਉੱਡਦੀ ਮਿੱਟੀ ਨਾਲ ਮੇਰੇ ਸਾਹ ਵੀ ਮੁੱਕਦੇ ਜਾਣਗੇ