ਮੈਂ ਕੱਲਿਯਾਂ ਹੀ ਮਰ ਜਾਣਾ khush6095

ਮੈਂ ਕੱਲਿਯਾਂ ਹੀ ਮਰ ਜਾਣਾ,
ਸੁੱਖਾਂ ਭੱਰਿਆ ਹੱਥ ਕਿਸੇ ਨਾ ਫੜੌਣਾ,
ਕਬਰ ਮੇਰੀ ਤੇ ਕਿਸੇ ਨਾ ਹੰਜ ਬਹੌਣਾ,
ਮੈਂ ਕੱਲਿਯਾਂ ਹੀ ਮਰ ਜਾਣਾ ।।

ਗੀਤਾਂ ਰਾਹੀਂ ਆਪਣਾ ਹਾਲ ਸੁਣੌਣਾ,
ਮੁੱਖ ਆਪਣਾ ਕਿਸੇ ਨਾ ਵਖੌਣਾ,
ਹਿਜਰ ਨੂੰ ਗੱਲ ਲਾ ਵੈਣ ਪੌਣਾ,
ਮੈਂ ਕੱਲਿਯਾਂ ਹੀ ਮਰ ਜਾਣਾ ।।

ਤੇਰੀ ਖ਼ਾਮੋਸ਼ੀ ਨੇ ਮਾਰ ਮੁਕੌਣਾ,
ਮਨਹੂਸ ਅੱਖਾਂ ਨੇ ਦਿਦਾਰ ਕਰੌਣਾ,
ਚੰਦਰੇ ਸੁਫਨਿਆਂ ਨੇ ਰਾਤਾਂ ਨੂੰ ਡਰੌਣਾ,
ਸਾਰੀ ਕੁਦਰਤ ਨੂੰ ਮੈਂ ਗਵਾ ਬਣੌਣਾ,
ਮੈਂ ਕੱਲਿਯਾਂ ਹੀ ਮਰ ਜਾਣਾ ।।

ਨਿੱਕੀ ਜਿਹੀ ਉਮਰ ਮੈਂ ਹੰਢੌਣਾ,
ਚੌੰ ਮੋਢਿਆਂ ਲਈ ਰੱਬ ਨੇ ਤਰਸੌਣਾ,
ਗਮਾਂ ਦਾ ਕਫਨ ਸਰੀਰੇਂ ਚੜੌਣਾ,
ਅੰਬਰਾਂ ਹੇਠਾਂ ਸਦਾ ਲਈ ਸੌੰ ਜਾਣਾ,
ਮੈਂ ਕੱਲਿਯਾਂ ਹੀ ਮਰ ਜਾਣਾ ।।