ਯਾਰ ਮਨਾਉਣ

ਏ ਹਵਾ..!!!
ਤੇਰੀ ਕੈਸੀ ਬਣੀ ਤਾਸੀਰ ਏ
ਕਿ ਸਾਰੀ ਕਾਇਨਾਤ ਤੇਰੇ ਨਾਲ ਝੂਲਦੀ ਏ…
ਆਜਾ ਇੱਕ ਪੈਂਤੜਾ ਮੈਂਨੂੰ ਵੀ ਵਿਖਾਜਾ
ਮੈਨੂੰ ਯਾਰ ਮਨਾਓਣ ਦਾ ਕੋਈ ਚੱਜ ਤਾਂ ਸਿਖਾਜਾ…!!!
ਖਿੜੀਆਂ ਖਿੜੀਆਂ ਰਹਿਣ ਤੇਰੀਆਂ ਮਹਿਫਲਾਂ ਜੁ ਲੱਗੀਆਂ
ਕਰਨ ਕਲੋਲਾਂ ਡਾਰਾਂ ਬੁਗਲਿਆਂ ਦੀਆਂ ਬੱਗੀਆਂ,
ਆਹ ਜੋ ਬਦਲੀ ਲਿਆਂਦੀ ਏ ਹੁਣ ਮੀਂਹ ਵੀ ਪੁਆਜਾ
ਮੈਂਨੂੰ ਯਾਰ ਮਨਾਓਣ ਦਾ ਕੋਈ ਚੱਜ ਤਾਂ ਸਿਖਾਜਾ..!!!
ਗੁਣ ਤੇਰੇ ਹਜਾਰਾਂ ਈ ਪੰਨਿਆਂ ਚ ਘੱਟ ਨੇ
ਦੱਸੀਂ ਤੈਂਨੂੰ ਵੀ ਰਵਾਇਆ ਕਦੇ ਦਿਲ ਵਾਲੀ ਸੱਟ ਨੇ,
ਪਤਾ ਯਾਰ ਦਾ ਵੀ ਦੱਸ ਦਿਆਂ ਕਿ ਓਹ ਨੀਲਾ ਦਰਵਾਜਾ,
ਮੈਂਨੂੰ ਯਾਰ ਮਨਾਓਣ ਦਾ ਕੋਈ ਚੱਜ ਤਾਂ ਸਿਖਾਜਾ..!!!
ਸ਼ਹਿਰ ਮਾਡਲ ਟਾਊਨ ਓਹ ਕੁੜੀ ਵਸੇਂਦੀ ਏ,
ਪੁੱਛੀਂ ਨਾ ਹਵਾਏ ਤੈਨੂੰ ਮਾਤ ਪਈ ਦਿੰਦੀ ਏ..
ਕਾਸਾ ਸਿਫਤਾਂ ਦਾ ਊਣਾ ਆਜਾ ਤੂੰ ਵੀ ਕੁਜ ਪਾਜਾ
ਮੈਂਨੂੰ ਯਾਰ ਮਨਾਓਣ ਦਾ ਕੋਈ ਚੱਜ ਤਾਂ ਸਿਖਾਜਾ..!!!
ਮੈਂਨੂੰ ਦੇਜੀਂ ਖ਼ਬਰ ਓਸ ਦੀ ਵੇ ਹਰ ਗੱਲ ਸੁਣਾਂਵੀਂ
ਵਗ਼ਦੀ ਪੱਛੋਂ ਰੱਖ ਲਈਂ ਕਿ ਪੁਰਾ ਲੈ ਨਾਂ ਆਵੀਂ
ਓਹਦੇ ਹਸਦੀ ਵਸਦੀ ਦਾ ਮੈਨੂੰ ਸੁਨੇਹਾ ਸੁਣਾਂਜਾ
ਮੈਂਨੂੰ ਯਾਰ ਮਨਾਓਣ ਦਾ ਕੋਈ ਚੱਜ ਤਾਂ ਸਿਖਾਜਾ…!!