ਰੱਬ ਦਿਸਦਾ ਹੈ ….

ਇਰਾਕ਼ ਵਿਚ ਹੋ ਰਹੀ ਹੈ ਲੜਾਈ…
ਸਬ ਨੂ ਮੁਸਲਮਾਨ ਬਣਾਓਨ ਲਈ…
RSS ਕੋਸ਼ਿਸ਼ ਕਰ ਰਹੀ ਹੈ..
ਸਬ ਨੂ ਹਿੰਦੂ ਦਿਖੋਉਣ ਲਈ…
ਹਾਂ ਮੇਰੇ ਸਿਖ ਵੀ ਲੜ ਰਹੇ ਨੇ..
ਖਾਲਿਸਤਾਨ ਬਣਾਓਨ ਲਈ…
ਕਈ ਬਾਬਇਆ ਨੇ ਵੀ ਸ਼ੁਰੁਆਤ…
ਕਰਤੀ ਹੈ ਨਵੇ ਧਰਮ ਚਲਾਓਣ ਲਈ…
ਪਰ ਇਕ ਆਮ ਇਨਸਾਨ ..
ਤਾਂ ਰੋਜ ਮਰ ਰਿਹਾ ਹੈ…
ਜਿਸ ਦੇ ਨਾਮ ਤੇ ਕਤਲ ਹੋ ਰਹੇ ਨੇ …
ਓਸੇ ਅੱਗੇ ਅਰਦਾਸਾ ਕਰ ਰਿਹਾ ਹੈ…
ਆਖਿਰ ਕਦ ਛਡਾਗੇ ਅਸੀਂ ਸਾਰੇ..
ਆਪਸ ਵਿਚ ਲੜਨਾ…
ਧਰਮ ਦੇ ਨਾਮ ਤੇ ਨਫਰਤ ਦੀ..
ਏਸ ਅੱਗ ਵਿਚ ਸੜਨਾ…
ਕਦ ਹੋਵੇਗਾ ਹਰ ਪਾਸੇ ਪਿਆਰ ਦਾ ਪਸਾਰਾ…
ਅਮਨ,ਚੈਨ, ਖੁਸ਼ੀਆਂ ਦਾ ਨਜ਼ਾਰਾ….
ਮੈ ਵੀ ਨਾਸਤਿਕ ਨਹੀ..
ਜੋ ਇਹ ਸਬ ਲਿਖਦਾ ਹੈ,…
ਪਰ ਕੀ ਕਰਾ ਅੱਜ ਕਲ ਰੱਬ ਮੈਨੂ…
ਇਮਾਰਤਾ ਵਿਚ ਨਹੀ…
ਕਿਦਰੇ ਹੋਰ ਹੀ ਦਿਸਦਾ ਹੈ…
ਸੜਕ ਕਿਨਾਰੇ ਬੈਠੇ ਬੱਚੇ ਦੀ ਮੁਸਕਾਨ ਵਿਚ..
ਪਾਣੀ ਦੇ ਬੁਲਬਲੇ ਵਿਚ..
ਫੁੱਲਾ ਦੀ ਸ਼ਾਨ ਵਿਚ…
ਬੱਚੇ ਨੂ ਖਿੜਾਓਨਦੀ ਮਾਂ ਵਿਚ…
ਚਲਦੀ ਹਵਾ ਵਿਚ..
ਪਾਣੀ ਦੇ ਵਹਾ ਵਿਚ…
ਦੋ ਭਾਈਆ ਦੇ ਪਿਆਰ ਵਿਚ…
ਕਿਸੇ ਬਜੁਰਗ ਨੂ ਦਿਤੇ ਸਤਕਾਰ ਵਿਚ…
ਭੂਖੇ ਦੀ ਭੁਖ ਮਿਟੋਉਣ ਵਾਲੇ ਵਿਚ…
ਨਿੰਦਾ ਛੱਡ ਦੁਜਇਆ ਨੂ ਸਲੋਉਣ ਵਾਲੇ ਵਿਚ…
“ਜੱਗੀ” ਨੂ ਰੱਬ ਦਿਸਦਾ ਹੈ ਇਹਨਾ ਸਬ ਵਿਚ..
ਨਾ ਕੇ ਇਨਸਾਨਾ ਨੂ ਇਨਸਾਨਾ ਨਾਲ…
ਲੜਓਨ ਵਾਲੇਆ ਵਿਚ…
ਨਾ ਕੇ ਇਨਸਾਨਾ ਨੂ ਇਨਸਾਨਾ ਨਾਲ…
ਲੜਓਨ ਵਾਲੇਆ ਵਿਚ…..
ਜਗਮੀਤ ਹਠੂਰ
9803302527