ਲਾਰੇ ਲਾ ਕੇ, ਮਿਲਣ ਨੂੰ,ਤੜਫਾਉਂਦੀ ਹੈ ਉਹ,

ਧੁੰਦਲੀ ਜਿਹੀ ਖਿਆਲਾਂ ਵਿੱਚ ਆਉਂਦੀ ਹੈ ਉਹ,
ਮਿਠੇ ਜਿਹੇ ਬੋਲਾਂ ਨਾਲ,ਦਿਲ ਲੁਭਾਉਂਦੀ ਹੈ ਉਹ,
ਮੇਰੀ ਬਹੁਤ ਜਲਦੀ,ਵੇਖਣ ਦੀ ਤਮੰਨਾ ਹੈ,
ਮੇਰੇ ਕੋਲੋਂ ਦੀ ਉਹਲੇ ਹੋ ਕੇ ਮੁਸਕਰਾਉਂਦੀ ਹੈ ਉਹ,
ਲਾਰੇ ਲਾ ਕੇ, ਮਿਲਣ ਨੂੰ,ਤੜਫਾਉਂਦੀ ਹੈ ਉਹ,
ਸੋਚ ਨੂੰ ਉਤੇਜਿਤ,ਕਰਵਾਉਂਦੀ ਹੈ ਉਹ,
ਲੰਬਾ ਮੂੰਹ ਸੋਚਾਂ ਵਿੱਚ,ਕਦੀ ਆਉਂਦਾ ਉਸ ਦਾ,
ਕਦੀ ਲਗਦਾ ਹੈ ਆਪਾ, ਵੀ ਸਜਾਉਂਦੀ ਹੈ ਉਹ,
ਅੱਖਾਂ ਦੇ ਨਾਲ ਵੀ ਕਦੀ,ਮੁਸਕਰਾਉਂਦੀ ਹੈ ਉਹ,
ਇਨ੍ਹਾਂ ਅਦਾਵਾਂ ਨਾਲ ਦਿਲ,ਚੁਰਾਉਂਦੀ ਹੈ ਉਹ,
ਬੋਲ ਲਗਦੇ ਨੇ ਮਿੱਠੇ,ਉਸ ਦੇ ਖੰਡ ਵਰਗੇ,
ਬੋਲ ਬੋਲ ਕੇ ਦਿਲ ਨੂੰ,ਲੁਭਾਉਂਦੀ ਹੈ ਉਹ,
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ,ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ,


ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ,ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ,