ਵਧੇਰੇ ਕਾਬਿਲ

ਇੱਕ ਦਿਨ ਇੱਕ ਬੱਚਾ ਆਪਣੇ ਪਿਤਾ ਨੂੰ ਸਵਾਲ ਕਰਦਾ ਹੈ, ‘‘ਪਾਪਾ, ਆਪਣੇ ਦੋਵਾਂ ‘ਚ ਵਧੇਰੇ ਕਾਬਿਲ ਕੌਣ ਹੈ, ਮੈਂ ਜਾਂ ਤੁਸੀਂ?”

ਇਹ ਸੁਣ ਕੇ ਪਿਤਾ ਨੇ ਜਵਾਬ ਦਿੱਤਾ, ‘‘ਮੈਂ ਹਾਂ, ਕਿਉਂਕਿ ਇੱਕ ਤਾਂ ਮੈਂ ਤੇਰਾ ਪਿਓ ਹਾਂ ਅਤੇ ਦੂਜਾ ਤੈਥੋਂ ਉਮਰ ਵਿੱਚ ਵੱਡਾ ਵੀ ਹਾਂ, ਮੇਰਾ ਤਜਰਬਾ ਵੀ ਤੈਥੋਂ ਜ਼ਿਆਦਾ ਹੈ।”

ਬੱਚਾ ਕੁਝ ਦੇਰ ਸੋਚਣ ਪਿੱਛੋਂ ਫਿਰ ਪੁੱਛਦਾ ਹੈ, ‘‘ਫਿਰ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਅਮਰੀਕਾ ਦੀ ਖੋਜ ਕਿਸ ਨੇ ਕੀਤੀ ਸੀ?”

ਪਿਤਾ ਜਵਾਬ ਦਿੰਦਾ ਹੈ, ‘‘ਹਾਂ, ਮੈਨੂੰ ਪਤੈ, ਕੋਲੰਬਸ ਨੇ ਕੀਤੀ ਸੀ।”

ਇਹ ਸੁਣ ਕੇ ਬੱਚਾ ਤੁਰੰਤ ਉਤਰ ਦਿੰਦਾ ਹੈ, ‘‘ਕੋਲੰਬਸ ਦੇ ਪਿਓ ਨੇ ਕਿਉਂ ਨਹੀਂ ਕੀਤੀ ਸੀ, ਉਸ ਦਾ ਤਜਰਬਾ ਵੀ ਤਾਂ ਕੋਲੰਬਸ ਤੋਂ ਵਧੇਰੇ ਰਿਹਾ ਹੋਵੇਗਾ ਕਿ ਨਹੀਂ?”