ਸ਼ਾਇਰ ਤੇ ਆਸ਼ਕ ਦੇ ਸਾਹ

ਅਸੀਂ ਕੱਚਿਆ ਰਾਹਾਂ ਚ ਉੱਗੇ ਘਾਹ ਵਰਗੇ
ਅਸੀਂ ਸਿਵਿਆ ਚ ਤਪਦੀ ਸਵਾਹ ਵਰਗੇ

ਜਿਸ ਉੱਤੋਂ ਲੰਘਦੀ ਹਵਾ ਵੀ ਖੌਫ਼ ਖਾਵੇ
ਅਸੀਂ ਕਬਰਾਂ ਨੂੰ ਜਾਂਦੇ ਹੋਏ ਰਾਹ ਵਰਗੇ

ਜਿਹਨੇ ਕਦੇ ਪਲ ਵੀ ਨਾ ਚੈਨ ਮਾਣਿਆ
ਕਿਸੇ ਸ਼ਾਇਰ ਤੇ ਆਸ਼ਕ ਦੇ ਸਾਹ ਵਰਗੇ