ਸ਼ੇਰ

ਟੀਚਰ, ‘‘ਜੇ ਤੁਸੀਂ ਇੱਕ ਜੰਗਲ ‘ਚ ਹੋਵੋ ਅਤੇ ਉਥੇ ਸ਼ੇਰ ਆ ਜਾਏ ਤਾਂ ਤੁਸੀਂ ਕੀ ਕਰੋਗੇ?”

ਹਨੀ, ‘‘ਸਰ, ਮੈਂ ਰੁੱਖ ‘ਤੇ ਚੜ੍ਹ ਜਾਵਾਂਗਾ।”

ਟੀਚਰ, ‘‘ਜੇ ਉਹ ਉਥੇ ਵੀ ਆ ਗਿਆ, ਫਿਰ?”

ਹਨੀ, ‘‘ਮੈਂ ਪਾਣੀ ‘ਚ ਕੁੱਦ ਜਾਵਾਂਗਾ।”

ਟੀਚਰ, ‘‘ਜੇ ਉਹ ਪਾਣੀ ‘ਚ ਵੀ ਆ ਜਾਏ, ਫਿਰ?”

ਹਨੀ, ‘‘ਪਹਿਲਾਂ ਤੁਸੀਂ ਇਹ ਦੱਸੋ ਕਿ ਕੀ ਸ਼ੇਰ ਤੁਹਾਡਾ ਰਿਸ਼ਤੇਦਾਰ ਹੈ, ਜੋ ਤੁਸੀਂ ਉਸੇ ਦਾ ਪੱਖ ਪੂਰੀ ਜਾ ਰਹੇ ਹੋ?”