ਸਰਦਾਰੀ

ਦੱਸ ਮਿੱਤਰਾ ਉਏ ਤੇਰੀ ਸਰਦਾਰੀ ਕਿਥੇ ਗਈ
ਸੋਹਣੇ ਮੁੱਖ ਉਤੋਂ ਅਣਖੀ ਖੁਮਾਰੀ ਕਿਥੇ ਗਈ

ਤੈਥੋਂ ਡਰਦਾ ਸੀ ਕਬਲ ਕੰਧਾਰ ਉਏ,,,
ਆਕੇ ਫਿਰ ਲਲਕਾਰਾ ੳਹੀ ਮਾਰ ਉਏ
ਸ਼ੇਰ ਮੁੱਠੇ ਵਾਲੀ ਖੜਗ ਦੋ ਧਾਰੀ ਕਿਥੇ ਗਈ
ਦੱਸ ਮਿਤਰਾ ਉਏ ਤੇਰੀ ਸਰਦਾਰੀ ਕਿਥੇ ਗਈ

ਕਾਹਤੋਂ ਹੁੰਦੀਆਂ ਨੀ ਮੁੱਛਾਂ ਹੁਣ ਕੁੰਢੀਆਂ
ਕਾਹਤੋਂ ਹੋਈਆਂ ਕ੍ਰਿਪਾਨਾਂ ਸਭ ਖੁੰਢੀਆਂ
ਜਿਹੜੀ ਮਾਰਦਾ ਸੀ ਬੱੜਕ ਕਰਾਰੀ ਕਿਥੇ ਗਈ
ਦੱਸ ਮਿੱਤਰਾ ਉਏ ਤੇਰੀ ਸਰਦਾਰੀ ਕਿਥੇ ਗਈ

ਖੁਸੀ ਜਾਵੇ ਸਰਦਾਰੀ ਵਾਜਾਂ ਮਾਰਦੀ
ਗੱਲ ਸੁਣ ਚਿੱਤ ਲਾ ਕੇ ਜਗਤਾਰ ਦੀ
ੳੁਚੀ ਸੋਚ ਵਾਲੀ ਸੱਜਨਾ ਉਡਾਰੀ ਕਿਥੇ ਗਈ
ਦੱਸ ਮਿੱਤਰਾ ਉਏ ਤੇਰੀ ਸਰਦਾਰੀ ਕਿਥੇ ਗਈ

-ਜਗਤਾਰ ਸਿੰਘ ਭਾਈ ਰੂਪਾ