ਸਰਹੰਦ

ਜਣੇ ਖਣੇ ਦੇ ਵੱਸ ਨਹੀ ਕਿਸਾ ਦੇ ਸਰਹੰਦ ਲਿਖਣਾ,
“ਨਿੱਕੀਆ ਜਿੰਦਾ ਵੱਡੇ ਸਾਕੇ” ਹੋਸਲੇ ਬੁਲੰਦ ਲਿਖਣਾ।
“ਸਰਹੰਦ” ਦੀ ਧਰਤੀ ਤੇ ਆਏ ਗੁਰਾ ਦੇ ਲਾਲ ਨੇ,
ਫੁੱਲਾਂ ਵਾਂਗ ਕੋਮਲ ਨਿਰਮਲ ਹਿਰਦੇ ਦੇ ਬਾਲ ਨੇ।
ਸੋਚਦੇ ਨੇ ਵੈਰੀ ਅਸੀ ਇਹਨਾਂ ਨੂੰ ਧਮਕਾ ਕੇ ਡਰਵਾਗੇ,
ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇਨਾ ਨੂੰ ਮਨਾਵਾਗੇ।
ਦੇਣ ਲੱਗੇ ਡਰਾਬੇ ਉਹ ਦਿੰਦੇ ਕਦੇ ਲਾਲਚ ਸੀ,
ਈਨ-ਏ-ਇਮਾਨ ਤੇ ਲਾਈ ਉਹਨਾ ਕਾਲਖ ਸੀ।
ਜਿੱਤ ਲਿਆ ਬੱਚਿਆ ਨੂੰ ਰਾਜ ਪੰਜਾਬ ਤੇ ਚਲਾਵਾਂਗੇ,
ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇਨਾ ਨੂੰ ਮਨਾਵਾਗੇ।
ਡੋਲੇ ਨਾ “ਸਿੱਦਕ” ਤੋਂ ਦੋਵੇ ਅਪਣੇ “ਧਰਮ” ਤੇ ਅਡੋਲ ਰਹੇ,
“ਬਾਬਾ ਫਤਿਹ ਸਿੰਘ ਤੇ ਜੋਰਾਵਰ ਸਿੰਘ” ਹਿੱਕ ਤਾਣ ਬੋਲ ਰਹੇ।
ਟੁੱਟਗੇ ਭੁੱਲੇਖੇ ਵੈਰੀਅਾ ਦੇ ਆਖਦੇ ਜੋ ਇਹਨਾ ਨੂੰ ਹਰਾਵਾਗੇ।
ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇਨਾ ਨੂੰ ਮਨਾਵਾਗੇ।
ਬਦਲ ਲਿਆ ਰੁਖ ਉਦੋ ਵੱਗਦੀਆ ਹੋਈਆ ਹਵਾਵਾਂ ਨੇ,
ਫਤਵੇ ਚ’ ਸੁੱਣਾਈਆ ਜਿਹੜੇ ਅਾਪਣੇ ਕਾਜੀ ਸਜਾਵਾਂ ਨੇ।
ਆਖਿਆ ਸੀ ਫਤਵੇ ਅਸੀ ਇਨਾ ਨਿਹਾਂ ਚ’ ਚਣਾਵਾਗੇ ਗੇ,
ਪਿਉ ਨੂੰ ਤਾ ਮਨਾ ਨਾ ਸਕੇ ਈਨ ਇਨਾ ਨੂੰ ਮਨਾਵਾਗੇ।
“ਬਾਣੀ” ਪੜਦੇ ਹੋਏ ਦੋਵੇ ਨਿਹਾਂ ਵਿੱਚ ਖੜੇ ਰਹੇ,
ਆਪਣੀ ਆਖਰੀ ਸਾਸ ਤੱਕ ਸਿਖੀ-ਸਿੱਦਕ ਤੇ ਅੜੇ ਰਹੇ।
ਅੱਧ-ਵਿਚਕਾਰੇ ਜਾ ਕੇ ਢਹਿ ਪਈ ਉਹ ਕੰਧ ਲਿਖਣਾ,
ਜਣੇ-ਖਣੇ ਦੇ ਵੱਸ ਨਹੀ ਕਿੱਸਾ ਏ ਸਰਹੰਦ ਲਿਖਣਾ।
“ਨਿੱਕੀਆ ਜਿੰਦਾ ਵੱਡੇ ਸਾਕੇ” ਹੋਸਲੇ ਬੁਲੰਦ ਲਿਖਣਾ।

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)