ਸਾਡਾ ਇੱਥੇ ਮੰਦੜਾ ਹਾਲ।

ਵਿੱਚ ਪ੍ਰਦੇਸੋਂ ਚਿੱਠੀ ਆਈ,
ਪੁੱਤ ਨੇਂ ਲਿਖਿਆ ਹਾਲ।
ਮਾਏਂ ਮੇਰੀਏ………..,
ਸਾਡਾ ਇੱਥੇ ਮੰਦੜਾ ਹਾਲ।

ਸਾਰਾ ਦਿਨ ਮਜ਼ਦੂਰੀ ਕਰਦੇ,
ਖੇਤਾਂ ਦੇ ਵਿੱਚ ਟੁੱਟ ਮਰਦੇ।
ਹੋ ਗਿਆ ਏ ਪੂਰਾ ਇੱਕ ਸਾਲ,
ਮਾਏਂ ਮੇਰੀਏ……………,
ਸਾਡਾ ਇੱਥੇ ਮੰਦੜਾ ਹਾਲ।

ਯਾਦ ਤੇਰੀ ਮਾਂ ਬਹੁਤ ਸਤਾਵੇ,
ਮੁੜ-ਮੁੜ ਪਿੰਡ ਦਾ ਚੇਤਾ ਆਵੇ।
ਖੇਡਦੇ ਸੀ ਮਿੱਤਰਾਂ ਦੇ ਨਾਲ,
ਮਾਏਂ ਮੇਰੀਏ………….,
ਸਾਡਾ ਇੱਥੇ ਮੰਦੜਾ ਹਾਲ।

ਯਾਦ ਆਵੇ ਤੇਰੇ ਹੱਥ ਦੀ ਰੋਟੀ,
ਪੰਜ ਕਲਿਆਣੀ ਮੰਗੋ ਝੋਟੀ।
ਭੁੱਲਦਾ ਨੀਂ ਪਿੰਡ ਵਾਲ਼ਾ ਤਾਲ,
ਮਾਏਂ ਮੇਰੀਏ……………,
ਸਾਡਾ ਇੱਥੇ ਮੰਦੜਾ ਹਾਲ।

ਭੁੱਲਦਾ ਨਈਂ ਉਹ ਬੋਹੜ ਪੁਰਾਣਾ,
ਖਿੱਲੀਆਂ ਪਾਉਦਾ ਨੱਥੂ ਕਾਣਾ।
ਭੁੱਲਦਾ ਨੀਂ ‘ਡੇਵਟ ਦਾ ਹਾਣ,
ਮਾਏਂ ਮੇਰੀਏ……………,
ਸਾਡਾ ਇੱਥੇ ਮੰਦੜਾ ਹਾਲ।

¸.•°*”˜˜”*°•.ƸӜƷ
▲♥▲♥▲♥♥*MEHMI* ♥♥▲♥▲♥▲