ਸਾਨੂੰ ਉਨਾ ਮਿੱਧੇ ਹੋਏ ਫੁੱਲਾਂ ਵਿੱਚੋਂ ਲੱਭ ਲਈ

ਕੀਤੀਆਂ ਜੋ ਤੂੰ ਸਾਨੂੰਦੂਰ ਕਰਨ ਲਈ…
ਸੋਹਣੀਏ ਨਾਰੇ….ਸਾਨੂੰ ਉਨਾ ਭੁੱਲਾਂ ਵਿੱਚੋਂ ਲੱਭ ਲਈ…

ਆਏ ਜਦ ਵੀ….. ਆਏ ਨਾਲ ਕੌੜੇ ਬੋਲਾਂ ਦੇ…
ਸਾਡਾ ਨਾਮ ਲੈਂਦੇ ….ਉਨਾ ਬੁੱਲਾ ਵਿੱਚੋਂ ਲੱਭ ਲਈ..

ਤੇਰੇ ਖਿੜਦਾ ਸੀ ਚਿਹਰਾ ਦੇਖ ਹੰਝੂ ਸਾਡੇ….
ਸਾਨੂੰ ਦੇਖ ਆਏ ਜਿਹੜੇ…. ਸਾਨੂੰ ਉਨਾਂ ਹਾਸਿਆਂ ਦੇ ਮੁੱਲਾਂ ਵਿੱਚੋਂ ਲੱਭ ਲਈ…

ਪਿਆਰ ਦਾ ਇਜਹਾਰ ਕਰਨੇ ਲਈ ਵਾਰ ਵਾਰ ਤੋੜੇ…
ਮਿੱਧੇ ਜੋ ਤੂੰ ਪੈਰਾਂ ਹੇਠ…ਸਾਨੂੰ ਉਨਾ ਮਿੱਧੇ ਹੋਏ ਫੁੱਲਾਂ ਵਿੱਚੋਂ ਲੱਭ ਲਈ…