ਸਿਗਰਟਾਂ

ਡਾਕਟਰ (ਮਰੀਜ਼ ਨੂੰ), ‘‘ਤੂੰ ਦਿਨ ਵਿੱਚ ਕਿੰਨੀਆਂ ਸਿਗਰਟਾਂ ਪੀਂਦਾ ਏਂ?”

ਮਰੀਜ਼, ‘‘ਜੀ 20।”

ਡਾਕਟਰ, ‘‘ਦੇਖ ਜੇ ਮੇਰੇ ਕੋਲੋਂ ਇਲਾਜ ਕਰਾਉਣਾ ਹੈ ਤਾਂ ਤੈਨੂੰ ਸਿਗਰਟ ਤੋਂ ਦੂਰ ਰਹਿਣਾ ਪਵੇਗਾ। ਇਕ ਕੰਮ ਕਰ, ਇਕ ਨਿਯਮ ਬਣਾ ਲੈ। ਸਿਰਫ ਭੋਜਨ ਤੋਂ ਬਾਅਦ ਇਕ ਸਿਗਰਟ ਪੀਵੇਂਗਾ।”

ਮਰੀਜ਼ ਨੇ ਡਾਕਟਰ ਦੀ ਗੱਲ ਮੰਨ ਕੇ ਇਲਾਜ ਸ਼ੁਰੂ ਕਰ ਦਿੱਤਾ।

ਕੁਝ ਹੀ ਮਹੀਨਿਆਂ ਬਾਅਦ ਮਰੀਜ਼ ਦੀ ਸਿਹਤ ਇਕਦਮ ਠੀਕ ਹੋ ਗਈ।

ਡਾਕਟਰ ਬੋਲਿਆ, ‘‘ਦੇਖਿਆ ਮੇਰੇ ਦੱਸੇ ਗਏ ਪ੍ਰਹੇਜ਼ ਨਾਲ ਤੇਰੀ ਸਿਹਤ ਕਿੰਨੀ ਸੁਧਰ ਗਈ ਹੈ।”

ਮਰੀਜ਼, ‘‘…ਪਰ ਡਾ. ਸਾਹਿਬ, ਦਿਨ ਵਿੱਚ 20 ਵਾਰ ਭੋਜਨ ਕਰਨਾ ਵੀ ਕੋਈ ਸੌਖਾ ਕੰਮ ਨਹੀਂ।”