ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 20ਵੀ ਸਦੀ ਦੇ ਸਿੱਖ ਜਰਨੈਲ।

ਜੋ ਲੋਕ ਇਹ ਕੂੜ ਪ੍ਰਚਾਰ ਕਰਦੇ ਹਨ ਕਿ ਜੂਨ 1984 ਦਾ ਹਮਲਾ ਸੰਤ ਜਰਨੈਲ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਕੀਤਾ ਸੀ, ਉਹ ਜਾਂ ਤਾਂ ਪੰਥ ਵਿਰੋਧੀ ਹਨ ਜਾਂ ਫਿਰ ਅਕਲੋਂ ਹੀਣੇ ਕਿੳਂਕਿ ਜੇਕਰ ਸੰਤ ਜੀ ਨੂੰ ਹੀ ਗ੍ਰਿਫਤਾਰ ਕਰਨਾ ਹੁੰਦਾ ਤਾਂ ਭਾਰਤ ਦੇ ਕਿਸੇ ਵੀ ਸੂਬੇ ਵਿਚੋ ਕੀਤਾ ਜਾ ਸਕਦਾ ਸੀ ਉਹ ਤਾਂ ਹਰ ਸਟੇਟ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਸਨ ਫਿਰ ਜਿਨ੍ਹਾਂ ਹੋਰ ਇਤਿਹਾਸਕ ਗੁਰਧਾਮਾਂ ਤੇ ਹਮਲੇ ਕੀਤੇ ਗਏ ਉਥੇ ਤਾਂ ਸੰਤ ਜੀ ਨਹੀਂ ਸਨ ਫਿਰ ਉਥੇ ਹਮਲੇ ਕਿਉ ਕੀਤੇ ਗਏ ? ਸ਼ਾਇਦ ਇਸਦਾ ਜਵਾਬ ਭਾਰਤ ਦੀ ਅਖੌਤੀ ਪ੍ਰੈਸ ਅਤੇ ਉਸਦੇ ਟੁੱਕੜਬੋਚਾਂ ਕੋਲ ਵੀ ਨਹੀਂ ਹੋਵੇਗਾ।
ਸੱਚ ਤਾਂ ਇਹ ਹੈ ਕਿ ਜੂਨ 1984 ਦਾ ਖੂਨੀ ਕਹਿਰ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਲਈ ਭਾਰਤੀ ਸਟੇਟ (ਬਿਪਰ ਲਾਬੀ) ਦਾ ਇੱਕ ਸੋਚਿਆ ਸਮਝਿਆ ਹਮਲਾ ਸੀ, ਜਿਸ ਦਾ ਹੁਕਮ ਮਹਰੂਮ ਇੰਦਰਾ ਗਾਂਧੀ ਨੇ 12 ਜਨਵਰੀ 1984 ਨੂੰ ਆਰਮੀ ਡੇ ਪਰੇਡ ਵਾਲੇ ਦਿਨ ਉੱਚ ਅਫਸਰਾਂ ਨਾਲ ਕੀਤੀ ਗੁਪਤ ਮੀਟਿੰਗ ਵਿਚ ਕੀਤਾ ਸੀ।ਫਿਰ ਇਸ ਦੀ ਪੂਰਤੀ ਦੇ ਲਈ ਯੂ. ਪੀ.ਵਿੱਚ ਦੇਹਰਾਦੂਨ ਦੇ ਲਾਗੇ ਚਕਰਾਤਾ ਪਿੰਡ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਹਮਲਾ ਕਰਨ ਦੀ ਰਿਹੱਸਲ ਕੀਤੀ ਗਈ ।ਇਹ ਹਮਲਾ ਸਿੱਖ ਕੌਮ ਦੀ ਮਾਨਸਿਕਤਾ ਉਤੇ ਬਹੁਤ ਡੂੰਘੇ ਜ਼ਖਮ ਹਨ ਅਸੀ ਸਮਝਦੇ ਹਾਂ ਕਿ ਇਹ ਡੂੰਘੇ ਜ਼ਖਮ ਹਰ ਸਿੱਖ ਮਾਨਸਿਕਤਾ ਉਤੇ ਰਿਸਦੇ ਹੀ ਰਹਿਣੇ ਚਾਹੀਦੇ ਹਨ ਕਿਉਂਕਿ ਕਈ ਰਿਸਦੇ ਜ਼ਖਮ ਕਦੀ ਨਾ ਕਦੀ ਕੌਮਾਂ ਲਈ ਵਰਦਾਨ ਸਾਬਿਤ ਹੋ ਜਾਂਦੇ ਹਨ ।
ਸਰਕਾਰਾਂ ਹਮੇਸ਼ਾਂ ਆਪਣੇ ਹੱਕ ਮੰਗਣ ਵਾਲੀਆਂ ਕੌਮਾਂ ਉਤੇ ਜਬਰ ਅਤੇ ਜੁਲਮ ਦੀ ਇੰਤਹਾ ਕਰਦੀਆਂ ਰਹਿੰਦੀਆਂ ਹਨ। ਭਾਵੇ ਆਮ ਅਵਾਮ ਉਨਾਂ ਦੇ ਵਹਿਸ਼ੀਆਨਾ ਜੁਲਮ ਸਾਹਮਣੇ ਸਰਕਾਰਾਂ ਦੀ ਬੋਲੀ ਬੋਲਣ ਲੱਗ ਜਾਂਦਾ ਹੈ ਪਰ ਕੌਂਮੀ ਯੋਧੇ ਕਦੀ ਨਹੀਂ ਝੁੱਕਦੇ । ਜੂਨ 1984 ਦੇ ਘੱਲੂਘਾਰੇ ਵਿੱਚ ਵੀ ਗੁਰੂ ਸਾਹਿਬ ਜੀ ਦੇ ਪ੍ਰਮਾਣ “ਦਾਵਾ ਅਗਨਿ ਬਹੁਤ ਤ੍ਰਿਣ ਜਾਲੇ ਕੋਈ ਹਰਿਓ ਬੂਟੁਰਹਿਓ ਰੀ” ਅਨੁਸਾਰ ਭਾਵੇਂਸਰਕਾਰੀ ਜੰਗਲ ਦੀ ਅੱਗ ਨੇਸੁੱਕੇ ਘਾਹ,ਕੱਖ,ਕਾਨਿਆਂ ਦੀ ਤਰਾਂ ਕਮਜੋਰ ਬਿਰਤੀ ਵਾਲੇ ਲੀਡਰ ਆਪਣੀ ਲਪੇਟ ਵਿੱਚ ਲੈ ਲਏ ਪਰ ਸੰਤ ਜਰਨੈਲ ਸਿੰਘ ਜੀ ਜਿਨਾਂ ਦੀਆਂ ਜੜ੍ਹਾਂ ਗੁਰਮਿਤ ਨਾਲ ਡੂੰਘੇ ਤੌਰ ਤੇ ਜੁੜੀਆਂ ਸਨ ਉਨਾਂ ਨੇ ਆਪਣੇ ਸਾਥੀ ਸਿੰਘਾਂ ਨਾਲ “ਹਰਿਓ ਬੂਟ” ਬਣ ਕੇ ਕੌਮੀ ਲੜਾਈ ਲੜੀ ।ਇਸ ਘੱਲੂਘਾਰੇ ਅੰਦਰ ਕਈਆਂ ਨੇ ਹੱਥ ਖੜੇ ਕੀਤੇ ਕਈਆਂ ਨੇ ਸਮਝੌਤੇ ਕੀਤੇ ਪਰ ਬਾਬਾ-ਏ-ਕੌਮ ਸੰਤ ਜੀ ਨੇ ਸਿੰਘ-ਆਦਰਸ਼ ਦੇ ਉਚੇ ਸੁੱਚੇ ਆਚਰਨ ਨੂੰ ਆਂਚ ਨਹੀ ਆਉਣ ਦਿੱਤੀ ਅਤੇ ਜੂਝਦਿਆਂ ਹੀ ਸ਼ਹਾਦਤ ਦਾ ਜਾਮ ਪੀ ਗਏ।
ਭਾਰਤ ਦੀ ਬਿਪਰ ਲਾਬੀ,ਅਖੌਤੀ ਪ੍ਰੈਸ ਅਤੇ ਸਿਆਸਤਦਾਨਾ ਨੇ ਆਪਣੀ ਅਲਪ ਬੁੱਧੀ ਅਤੇ ਬੇਪਤ ਅਕਲ ਰਾਂਹੀ ਉਨਾਂ ਤੇ ਕਾਂਗਰਸ ਦਾ ਏਜੰਟ, ਅੱਤਵਾਦੀ ਅਤੇ ਹੋਰ ਕਈ ਕਿਸਮ ਦੀ ਇਲਜਾਮ ਤਰਾਸੀ ਕਰਕੇ ਉਨਾਂ ਵਿਰੁੱਧ ਕੂੜ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਾਤਿਸ਼ਾਹ ਹਜੂਰ ਵਲੋਂ ਉਨ੍ਹਾਂ ਨੂੰ ਬਖਸ਼ੇ ਰੂਹਾਨੀ ਬਲ ਅਤੇ ਜਾਹੋ ਜਲਾਲ ਅੱਗੇ ਕੁਝ ਵੀ ਨਾ ਟਿੱਕ ਸਕਿਆ।
ਅੱਜ ਵੀ ਦੇਸ਼-ਵਿਦੇਸ਼ ਅੰਦਰ ਕਈ ਨਾਸਤਿਕ ਕਿਸਮ ਦੀਆਂ ਬਿਰਤੀਆਂ ਵਾਲੇ ਲੋਕ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਇਲਜਾਮ ਲਾਉਣ ਦੀ ਕੋਸ਼ਿਸ਼ ਜਰੂਰ ਕਰਦੇ ਹਨ, ਨਸ਼ਿਆਂ ਵਿਚ ਗਲਤਾਨ ਉਨਾਂ ਲੋਕਾਂ ਨੇ ਆਪਣੇ ਗਿਰੀਵਾਨ ਅੰਦਰ ਕਦੀ ਵੀ ਨਹੀ ਵੇਖਿਆ।ਜਿਥੇ ਸੰਤ ਜੀ ਇੱਕ ਉੱਚੀ ਸੁੱਚੀ ਪ੍ਰਤਿਭਾ ਦੇ ਮਾਲਕ ਸਨ ਉਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ-ਪੰਥਦੀ ਰੂਹ ਦੇ ਪ੍ਰਤਿਨਿਧ ਬਣਕੇ ਕੌਮ ਦੇ ਜਾਂਬਾਜ਼ ਰਾਖੇ ਬਣੇ।ਜੋ ਲੋਕ ਅੱਜ ਆਪਣੀ ਤੰਗਦਿਲੀ ਕਾਰਣ ਸੰਤ ਜੀ ਵਿਰੁੱਧ ਬੇਹੂਦਾ ਪ੍ਰਚਾਰ ਕਰਨ ਵਿਚ ਰੁੱਝੇ ਹੋਏ ਹਨ ਸ਼ਾਇਦ ਇਹ ਉਨ੍ਹਾਂ ਦੇ ਪੰਥ ਵਿਰੋਧੀ ਹੋਣ ਦਾ ਸਬੂਤ ਹੈ ਅਤੇ ਆਪਣੇ ਅੰਦਰ ਦਾ ਕਮੀਨਗੀ ਜੋ ਉਨ੍ਹਾ ਨੂੰ ਇਸ ਸਦੀਵੀ ਸੱਚ ਤੋਂ ਚਿੜਾਉਦੀ ਰਹੇਗੀ । ਕਈ ਨਾਸਤਿਕ ਕਿਸਮ ਦੇ ਲੋਕ ਅਤੇ ਅਖੌਤੀ ਪੱਤਰਕਾਰ ਜਿਨ੍ਹਾਂ ਦਾ ਧਰਮ ਉਤੇ ਕੋਈ ਵਿਸ਼ਵਾਸ਼ ਹੀ ਨਹੀਂ, ਉਹ ਜੂਨ 1984 ਦੀਆਂ ਪੀੜਾਂ ਨੂੰ ਨਹੀ ਸਮਝ ਸਕਦੇ । ਇਸੇ ਕਰਕੇ ਅਜਿਹੇ ਲੋਕਾਂ ਨੂੰ ਸੰਤ ਜਰਨੈਲ ਸਿੰਘ ਅੱਤਵਾਦੀ ਜਾਂ ਕਾਗਰਸ ਦੇ ਏਜੰਟ ਲੱਗਦੇ ਹਨ ।
ਅੰਗਰੇਜ ਇਤਿਹਾਸਕਾਰ ਮਾਈਕਲ ਐਡਵਰਡਜ਼ ਨੇ ਠੀਕ ਕਿਹਾ ਸੀ ਕਿ
“ਜੋ ਲੋਕ ਦਰਬਾਰ ਸਹਿਬ ਨੂੰ ਇੱਕ ਇਮਾਰਤ ਸਮਝਦੇ ਹਨ, ਉਹ ਭੁੱਲੇ ਹਨ । ਦਰਬਾਰ ਸਾਹਿਬ ਤਾਂ ਜਿੰਦਾ ਕੌਂਮ ਦੇ ਦਿਲ ਦੀ ਧੜਕਣ ਹੈ”।
ਇਹੋ ਹੀ ਕਾਰਣ ਸੀ ਸੰਤ ਜੀ ਦੀ ਅਗਵਾਈ ਹੇਠ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਅਤੇ ਸਮੂੰਹ ਯੋਧਿਆਂ ਨੇ ਭਾਰਤ ਦੀ ਹਕੂਮਤ ਨਾਲ ਜੰਗ ਲੜੀ ।ਸਾਡਾ ਪ੍ਰਣਾਮ ਹੈ ਕੌਮ ਦੇ ਉਨ੍ਹਾਂ ਸਿਰਲੱਥ ਸੂਰਮਿਆਂ ਨੂੰ ਜਿਨ੍ਹਾਂ ਨੇ ਸਿੱਖੀ ਸਿਦਕ ਨਿਬਾਹਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ।ਅਸੀਂ ਆਪਣੀ ਕੌਂਮ ਨੂੰ ਇਸ ਪੱਖੋਂ ਵੀ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਸਰਕਾਰਾਂ ਦੀ ਇਹ ਪਾਲਿਸੀ ਹੁੰਦੀ ਹੈ ਕਿ ਜਿਸ ਕੌਂਮ ਨੂੰ ਗੁਲਾਮ ਰੱਖਣਾ ਹੋਵੇ ਉਸਦੀ ਮਾਂ ਬੋਲੀ ਤੇ ਹਮਲਾ ਕਰ ਦੇਵੋ ਅਤੇ ਕੌਮੀ ਹੱਕਾਂ ਦੀ ਮੰਗ ਕਰਨ ਵਾਲੇ ਉਸਦੇ ਲੀਡਰਾਂ ਉਤੇ ਬੇਹੁਦਾ ਇਲਜਾਮ ਲਗਾਕੇ ਵਿਵਾਦਗ੍ਰਸਤ ਬਣਾ ਦੇਵੋ ਜਿਸ ਨਾਲ ਆਮ ਲੋਕ ਗੁੰਮਰਾਹ ਹੋ ਸਕਣ ਅਤੇ ਉਨ੍ਹਾਂ ਵਲੋਂ ਵਿਢਿੱਆ ਸੰਘਰਸ਼ ਲੋਕ ਲਹਿਰ ਨਾ ਬਣ ਸਕੇ । ਸੰਤ ਜੀ ੳੇੁਤੇ ਕਾਂਗਰਸ ਦੇ ਏਜੰਟ ਜਾਂ ਅੱਤਵਾਦੀ ਹੋਣ ਦੇ ਇਲਜਾਮਾਂ ਨੂੰ ਅਸੀ ਇਸ ਨਜ਼ਰੀਏ ਰਾਹੀ ਵੀ ਸਪੱਸ਼ਟ ਕਰ ਸਕਦੇ ਹਾਂ ।