ਸੰਭਾਲੋ ਵਾਤਾਵਰਣ

ਸੰਭਾਲੋ ਵਾਤਾਵਰਣ

ਸੰਭਾਲੋ ਵਾਤਾਵਰਣ ਨੂੰ ਐਵੇ ਨਾ ਪ੍ਰਦੂਸ਼ਣ ਫੇਲਾਓ ,
ਆਪਣਾ ਤੇ ਆਪਣਿਆਂ ਦਾ ਜੀਵਨ ਵੀ ਬਚਾਓ ।

ਮਿਲ ਕੇ ਬਚਾਓ ਰੁੱਖ,ਧਰਤੀ,ਹਵਾ ਤੇ ਪਾਣੀ ਨੂੰ ,
ਲੋੜ ਹੈ ਇਸ ਦੀ ਹਰ ਜੀਵ -ਜੰਤ ਤੇ ਪ੍ਰਾਣੀ ਨੂੰ ।

ਮਾਣੋ ਕੁਦਰਤ ਨੂੰ, ਨਾ ਕਰੇ ਐਵੇ ਖਿਲਵਾੜ ਕੋਈ ,
ਇਸ ਦੇ ਅੱਗੇ ਤਾਂ ਯਾਰੋ ਸਾਇਸ ਵੀ ਹੈ ਫੇਲ ਹੋਈ ।

ਬੱਚੇ ਵੀ ਤਰਸਣਗੇ ਵੇਖਣ ਲਈ ਕਾਂ ਤੇ ਚਿੜੀ ਨੂੰ ,
ਕੀ ਦੇ ਕੇ ਜਾਵੋਗੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ।

ਕਰੋ ਕਦਰ ਕੁਦਰਤ ਦੀਆਂ ਅਨਮੋਲ ਦਾਤਾ ਦੀ ,
ਨਹੀਂ ਤਾਂ ਸੁਣੋਗੇ ਕਹਾਣੀ ਜੰਗਲ ਦੀਆਂ ਰਾਤਾਂ ਦੀ I

ਕਿਨ੍ਹੇ ਹੀ ਸੋਹਣੇ ਪਹਾੜ , ਤਲਾਬ ਤੇ ਝਰਨੇ ਨੇ ,
ਮਿਟ ਗਏ ਫਿਰ ਨਾ ਇਹ ਕਿਸੇ ਤੋਂ ਵੀ ਬਣਨੇ ਨੇ ।

ਮਨਦੀਪ ਸਾਫ- ਸੁਥਰਾ ਰੱਖੋ ਆਲੇ- ਦੁਆਲੇ ਨੂੰ ,
ਦੇਵੋ ਮਾਣ- ਆਦਰ ਹਮੇਸ਼ਾ ਵੱਡੇ ਤੇ ਰਖਵਾਲੇ ਨੂੰ ।
ਮਨਦੀਪ ਗਿੱਲ ਧੜਾਕ
9988111134