ਸੱਚ ਨਿਤਾਰਾ

ਕੁਰੱਪਟ ਨੂੰ
ਕੁਰੱਪਟ ਹੀ ਖਾਵੇ
ਪੈਸਾ ਰੰਗ ਵਿਖਾਵੇ
ਰੱਤ ਨਿਚੋੜੇ
ਡ੍ਹਾਢਾ ਦੱਬੇ ਤੇ ਘੂਰੇ
ਗਰੀਬ ਪਿਆ ਝੂਰੇ
ਲਹੂ ਸੱਭ ਦਾ
ਹੈ ਲਾਲ ਹੀ ਰੰਗ ਦਾ
ਸੱਭ, ਹੋਰ ਢੰਗ ਦਾ
ਵਖਰੇ ਸਾਰੇ
ਕਰਨ ਪੈ ਪਸਾਰਾ
ਹੋਵੇ ਸੱਚ ਨਿਤਾਰਾ

-ਜੋਗਿੰਦਰ ਸਿੰਘ ਥਿੰਦ, ਸਿ਼ਡਨੀ