ਸੱਜਣ ਵਿਚੋੜ

ਦੀਵਾ ਹੰਜੂਆਂ ਦਾ ਬਾਲਿਆ ਤੇਰੀ ਯਾਦ ਦਾ,
ਲੌ ਵਿੱਚ ਲੱਭਾਂ ਮੈਂ ਉਨਸ ਪਿਆਰ ਦਾ,
ਦੀਵਾ ਹੰਜੂਆਂ ਦਾ ਬਾਲਿਆ ਮੈਂ ਤੇਰੀ ਯਾਦ ਦਾ,
ਬੈਠੀ ਚੁਬਾਰੇ ਰਾਹ ਤੇਰਾ ਤੱਕਾਂ,
ਅੱਠੇ ਪਹਿਰ ਰੋ ਰੋ ਕੇ ਕੱਢਾਂ,
ਹੰਜੂ ਕਿਰਣ ਬਣ ਬਣ ਮੋਤੀ,
ਪਿਆਰ ਤੇਰੇ ਨੂੰ ਮੈਂ ਰਹਾਂ ਲੋਚਦੀ,
ਹਰ ਘੜੀ ਯਾਦ ਕਰਾਂ,
ਜੋ ਨਾਲ ਬਿਤਾਏ ,
ਕਦੀ ਮੰਨ ਭਾਵੇ ਤੇ ਕਦੀ ਰੂਹ ਕੰਭ ਜਾਏ ,
ਅੱਜ ਲੱਖਾਂ ਹੀਰਾਂ ਦਾ ਦਰਦ ਮੈਂ ਪਛਾਣਿਆ,
ਦਿਲ ਮੇਰੇ ਦੀਆਂ ਪੀੜਾਂ ਨੂ ਕਿਸੇ ਨਾ ਜਾਣਿਆ ,
ਵੇ ਸੱਜਣਾ,
ਏ ਇਸ਼ਕੇ ਦੇ ਖਾਧੇ ਧੋਖੇ ਨੇ,
ਨਾ ਦਵਾ , ਨਾ ਕੋਈ ਮੱਲਹਮ,
ਏ ਜਖਮ ਭਰਨੇ ਔਖੇ ਨੇ,
ਅੱਜ ਤੇਨੂ ਮਿਲਣ ਦੀਆਂ ਇਛਾਂਵਾਂ ਜਗਿਆਂ,
ਕੁਜ ਘੜਿਆਂ ਰੱਬ ਕੋਲੋਂ ਮੈਂ ਉਧਾਰ ਮੰਗਿਆਂ,
ਕਈ ਬਹਾਰਾਂ ਬਦਲਿਆਂ,
ਕਈ ਰੁਤਾਂ ਲੰਗਿਆਂ,
ਕਈ ਮਨਤਾਂ ਮੰਗਿਆਂ,
ਕਈ ਸੌਆਂ ਚੁਕਿਆਂ,
ਪਰ ਉਡੀਕਾਂ ਤੇਰਿਆਂ ਨਾ ਮੁਕਿਆਂ,
ਵੇ ਮਾਹਿਆ , ਵੇ ਰਾਂਜਣਾਂ,
ਅੰਤਮ ਇੱਛਾ ਮੇਰੀ ਨਭਾਂਈ,
ਅਰਥੀ ਮੇਰੀ ਨੂੰ ਮੋਡਾਂ ਦੇਣ ਆਈ,
ਕਬਰ ਮੇਰੀ ਦੋ ਮੁੱਠ ਮਿੱਟੀ ਜ਼ਰੂਰ ਪਾਂਈ,
ਜ਼ਰੂਰ ਪਾਂਈ ।।