ਹਨੀਮੂਨ

ਨਵਾਂ ਵਿਆਹਿਆ ਜੋੜਾ ਜਦੋਂ ਹਨੀਮੂਨ ਮਨਾਉਣ ਲਈ ਹਿਲ ਸਟੇਸ਼ਨ ਦੇ ਇਕ ਹੋਟਲ ਵਿੱਚ ਪਹੁੰਚਿਆ ਤਾਂ ਮੈਨੇਜਰ ਨੇ ਮੁੰਡੇ ਨੂੰ ਦੇਖਦਿਆਂ ਹੀ ਉਸ ਦਾ ਨਾਂ ਰਜਿਸਟਰ ਵਿੱਚ ਲਿਖ ਲਿਆ।

ਕੁੜੀ ਨੇ ਖੁਸ਼ ਹੋ ਕੇ ਮੈਨੇਜਰ ਨੂੰ ਪੁੱਛਿਆ, ‘‘ਕੀ ਮੇਰੇ ਪਤੀ ਇੰਨੇ ਮਸ਼ਹੂਰ ਹਨ ਕਿ ਤੁਹਾਨੂੰ ਇਨ੍ਹਾਂ ਦਾ ਨਾਂ ਪਤਾ ਤੱਕ ਪੁੱਛਣ ਦੀ ਵੀ ਲੋੜ ਨਹੀਂ ਪਈ?”

ਮੈਨੇਜਰ, ‘‘ਗੱਲ ਅਸਲ ਵਿੱਚ ਇਹ ਹੈ ਦੇਵੀ ਜੀ ਕਿ ਤੁਹਾਡੇ ਪਤੀ ਹਰ ਸਾਲ ਸਾਡੇ ਹੋਟਲ ਵਿੱਚ ਹਨੀਮੂਨ ਮਨਾਉਂਦੇ ਹਨ।”