ਹਾਂ ਮੈਂ ਉਸਦਾ ਪਰਸੰਸ਼ਕ ਹਾਂ.

ਹਾਂ ਮੈਂ ਉਸਦਾ ਪਰਸੰਸ਼ਕ ਹਾਂ…
ਮੁੜਕੇ ਦੇ ਮੋਤੀ ਪਾਉਂਦਾ ਜੋ..
ਸਾਇਕਲ ਦੇ ਉੱਤੇ ਗੁੜ ਲੱਦਕੇ..
ਗਲੀਆਂ ਵਿਚ ਹੋਕੇ ਲਾਉਂਦਾ ਜੋ…
ਪਏ ਘਰਾਂ ਦੇ ਮੂਹਰੇ ਡਸਟਬੀਨ..
ਰਿਕਸ਼ੇ ਵਿਚ ਖਾਲੀ ਕਰਦਾ ਜੋ…
ਅੱਡਿਆਂ ਦੀਆਂ ਨੁੱਕਰਾਂ ਤੇ ਬਹਿਕੇ.
ਜੁੱਤੀਆਂ ਨੂੰ ਟਾਂਕੇ ਲਾਉਂਦਾ ਜੋ…
ਬਈ ਕੀ ਕਰਨੇ ਨਾਂ ਚੜਿਆਂ ਦੇ.
ਧਰਤੀ ਤੇ ਡਿੱਗੇ ਗੜਿਆਂ ਦੇ..
ਜੋ ਜੱਫੇ ਵਿਚ ਸੰਸਾਰ ਭਰਨ..
ਰੁਲ ਗਏ ਨੇ ਤੱਪੜ ਬੜਿਆਂ ਦੇ..
ਬਸ ਉਸਦੀ ਸਫਲ ਅਮੀਰੀ ਏ..
ਜੀਹਦੀ ਬੋਲੀ ਰਾਤ ਟਟੀਹਰੀ ਏ
ਜੋ ਗੁਪਤਵਾਸ ਵਿਚ ਬੈਠ ਗਿਆ..
ਜੀਹਦੀ ਬੁੱਕਲ ਵਿਚ ਫਕੀਰੀ ਏ…..ਬੱਲ ਬੁਤਾਲਾ