ਹਾਦਸਾ


ਦਿਲ ਦੀਆਂ ਸਾਡਾ ਦਿਲ ਹੀ ਜਾਣੇ,
ਵਸਦੇ ਬੇਕਦਰੇ ਯਾਰ ਪੁਰਾਣੇ,
ਬੇਦਰਦਾਂ ਨਾਲ ਯਾਰੀ ਲਾ ਕੇ,
ਲਹੂ ਦੇ ਅਥਰੂਆਂ ਨਾਲ ਰਵਾ ਗੇ ।।

ਹਾਲ ਸਾਡਾ ਕੰਜਰਿਆਂ ਵਾਂਗ,
ਮੁੱਖ ਸਦਾ ਹੱਸਦਾ,
ਦਿਲਾਂ ਚ ਪੀੜਾਂ ਦਾ ਪਹਾੜ ਜਿਹਾ ਵੱਸਦਾ ।।

ਦਿਲਾਂ ਚ ਅੱਜ ਖੁੱਬਣ ਖੰਜਰ,
ਰੋ ਰੋ ਨੈਣ ਹੋਵਣ ਬੰਜਰ,
ਆਲ ਦੁਆਲ ਮਾਤਮ ਜਿਹਾ ਛਾਯਾ,
ਸਾਰੀ ਕਾਯਨਾਤ ਨੇ ਵੀ ਪਿਟ ਪਿਟ ਵੈਣ ਪਾਇਆ ।।

ਲਿਖਦੇ ਲਿਖਦੇ ਮੁਕੱਦਰ ਮੇਰਾ,
ਸ਼ਾਯਦ ਸਿਆਹੀ ਰੱਬ ਦੀ ਸੁੱਕ ਗਈ,
ਤਕਦੀਰ ਸਾਡੀ ਰੁੱਸੀ ਪਈ,
ਕੱਖਾਂ ਤੋਂ ਕੱਖ ਹੋ ਕੇ,
ਸੱਜਣਾਂ ਤੋਂ ਵੱਖ ਹੋ ਕੇ,
ਮੌਤ ਨਸੀਬ ਨਾ ਹੋਈ ।।

ਪਤਾ ਨਈ ਕਿੰਨੇ ਕੁ ਸਾਹ ਹੋਰ ਲਿਖੇ,
ਅੱਗੇ ਤਾਂ ਹਨੇਰਾ ਹੈ, ਕੁਪ ਹਨੇਰਾ,
ਮੈਨੂੰ ਕੁਜ ਵੀ ਨਾ ਦਿਖੇ ।।