ਹੌਂਸਲਾ

ਹੌਂਸਲਾ
ਹਾਰੇ ਹੋਏ ਨੂੰ ਫੇਰ ਤੋਂ ਜਿਤਾ ਦਿੰਦਾ ਹੌਂਸਲਾ
ਡਿੱਗੇ ਹੋਏ ਨੂੰ ਫੇਰ ਤੋਂ ਉਠਾ ਦਿੰਦਾ ਹੌਂਸਲਾ

ਬਦਲ ਦਿੰਦਾ ਹੈ ਤਕਦੀਰ ਇਨਸਾਨ ਦੀ
ਗਿੱਦੜ ਇਨਸਾਨ ਤੋ ਸ਼ੇਰ ਬਣਾ ਦਿੰਦਾ ਹੌਂਸਲਾ

ਢਾਹੇ ਜਾਣ ਨਾ ਸ਼ਾਇਦ ਬਰੂਦਾਂ ਨਾਲ ਵੀ
ਐਸੇ ਪਹਾੜ ਤੱਕ ਢਾਹ ਦਿੰਦਾ ਹੌਂਸਲਾ

ਪੋਰਸ ਭਾਵੇਂ ਹਾਰ ਜਾਵੇ ਜੰਗ ਸਿਕੰਦਰ ਤੋਂ
ਪਰ ਗੱਲ ਕਰ ਠੋਸ ਜਿਤਾ ਦਿੰਦਾ ਹੌਂਸਲਾ

ਜਿਸ ਨੇ ਕਦੇ ਗੱਲ ਨਾ ਕੀਤੀ ਕਿਸੇ ਸੰਗ
ਨਾਲ ਡੀ ਸੀ ਵੀ ਗੱਲ ਕਰਾ ਦਿੰਦਾ ਹੌਂਸਲਾ

ਫੈਸਲਾ ਹੱਕ ਮਾਰਨ ਦਾ ਹੋਇਆ ਚਾਹੇ
ਏਸੇ ਫ਼ੈਸਲੇ ਨੂੰ ਹੱਕ ਚ ਕਰਾ ਦਿੰਦਾ ਹੌਂਸਲਾ

ਹਰਦੀਪ ਬਿਰਦੀ
9041600900